ਸੇਬੀ ਨੇ ਸੱਤ ਕੰਪਨੀਆਂ ''ਤੇ ਲਗਾਇਆ 14 ਕਰੋੜ ਦਾ ਜ਼ੁਰਮਾਨਾ

Wednesday, Jan 01, 2020 - 10:53 AM (IST)

ਸੇਬੀ ਨੇ ਸੱਤ ਕੰਪਨੀਆਂ ''ਤੇ ਲਗਾਇਆ 14 ਕਰੋੜ ਦਾ ਜ਼ੁਰਮਾਨਾ

ਨਵੀਂ ਦਿੱਲੀ—ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਪੰਜ ਕੰਪਨੀਆਂ 'ਤੇ ਇਕ ਕੰਪਨੀ ਦੇ ਸ਼ੇਅਰਾਂ ਨੂੰ ਬਾਜ਼ਾਰ ਨੂੰ ਗਠਜੋੜ ਦੇ ਰਾਹੀਂ ਪ੍ਰਭਾਵਿਤ ਕਰਨ ਦੇ ਦੋਸ਼ 'ਚ ਕੁੱਲ ਮਿਲਾ ਕੇ 14.4 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਨ੍ਹਾਂ ਕੰਪਨੀਆਂ ਨੂੰ ਸਨਟੈੱਕ ਰੀਐਲਟੀ ਲਿਮਟਿਡ ਦੇ ਸ਼ੇਅਰਾਂ 'ਚ ਧੋਖਾਧੜੀ ਦੇ ਨਾਲ ਆਪਸ 'ਚ ਕਾਰੋਬਾਰ ਕਰਦੇ ਹੋਏ ਜਿੰਨਾ ਫਾਇਦਾ ਹੋਇਆ ਸੀ ਉਸ ਤੋਂ ਦੁੱਗਣਾ ਜ਼ੁਰਮਾਨਾ ਸੇਬੀ ਨੇ ਇਨ੍ਹਾਂ 'ਤੇ ਲਗਾਇਆ ਹੈ। ਦੋ ਬਾਡੀਜ਼-ਜਤਿੰਦਰ ਜੋਸ਼ੀ ਅਤੇ ਸ਼੍ਰੀਪਾਲ ਸ਼ੇਅਰਸ ਐਂਡ ਸਕਿਓਰਟੀਜ਼ ਲਿਮਟਿਡ ਅਜਿਹੇ ਵੀ ਹਨ ਜਿਨ੍ਹਾਂ ਨੂੰ ਘਾਟਾ ਹੋਇਆ ਹੈ। ਇਨ੍ਹਾਂ 'ਚ ਹਰੇਕ 'ਤੇ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।
ਇਨ੍ਹਾਂ ਕੰਪਨੀਆਂ 'ਤੇ ਆਪਸ 'ਚ ਮਿਲ ਕੇ ਸਰਕੁਲਰ ਕਾਰੋਬਾਰ ਕਰਦੇ ਹੋਏ ਧੋਖਾਧੜੀ ਅਤੇ ਅਨੁਚਿਤ ਵਪਾਰ ਵਿਵਹਾਰ ਮਨਾਹੀ ਨਿਯਮਾਂ ਦਾ ਉਲੰਘਣ ਕਰਨ 'ਤੇ ਇਹ ਜ਼ੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਕੰਪਨੀਆਂ ਨੇ ਸਨਟੈੱਕ ਰੀਐਲਟੀ ਲਿਮਟਿਡ ਦੇ ਸ਼ੇਅਰਾਂ 'ਚ ਅਜਿਹਾ ਕਾਰੋਬਾਰ ਕਰ 7.24 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਇਹ ਮਾਮਲਾ ਸੇਬੀ ਦੀ ਅਪੀਲ 2007 ਅਤੇ ਅਗਸਤ 2008 ਦੌਰਾਨ ਕੀਤੀ ਗਈ ਜਾਂਚ 'ਤੇ ਆਧਾਰਿਤ ਹੈ। ਸੇਬੀ ਨੂੰ ਆਪਣੇ ਨਿਗਰਾਨੀ ਤੰਤਰ 'ਚ ਇਸ ਦੇ ਬਾਰੇ 'ਚ ਗਤੀਵਿਧੀਆਂ ਨੂੰ ਲੈ ਕੇ ਸਾਵਧਾਨ ਹੋਣ ਦੇ ਸੰਕੇਤ ਮਿਲੇ ਸਨ। ਸੇਬੀ ਦੀ ਜਾਂਚ ਮੁਤਾਬਕ ਚਿਰੰਜੀਲਾਲ ਜੈਰਾਮ ਵਿਆਸ, ਨਾਮਦੇਵ ਐੱਚ.ਮੋਰੇ, ਕਿਸ਼ੋਰ ਭਿਕਾਜੀ ਗਿਰੀ, ਦੀਨਦਿਆਲ ਐੱਮ ਬੋਹਰਾ, ਕਿਸ਼ੋਰੀਲਾਲ ਅੰਮ੍ਰਿਤਲਾਲ ਬਿੱਸਾ, ਜਤਿੰਦਰ ਹਰੀਵੰਸ਼ ਜੋਸ਼ੀ ਅਤੇ ਸ਼੍ਰੀਪਾਲ ਸ਼ੇਅਰਸ ਐਂਡ ਸਕਿਓਰਟੀਜ਼ ਲਿਮਟਿਜ ਨੇ ਆਪਸ 'ਚ ਇਹ ਸਰਕੁਲਰ ਕਾਰੋਬਾਰ ਕੀਤਾ।


author

Aarti dhillon

Content Editor

Related News