SEBI ਨੇ ਸ਼ੇਅਰਧਾਰਕਾਂ ਨੂੰ ਸਾਲਾਨਾ ਰਿਪੋਰਟ ਦੀ ''ਹਾਰਡ ਕਾਪੀ'' ਭੇਜਣ ਲਈ ਦਿੱਤੀ ਛੋਟ ਵਧਾਈ
Saturday, May 14, 2022 - 05:07 PM (IST)
ਨਵੀਂ ਦਿੱਲੀ : ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਸ਼ੇਅਰਧਾਰਕਾਂ ਨੂੰ ਸਾਲਾਨਾ ਰਿਪੋਰਟਾਂ ਦੀਆਂ ਹਾਰਡ ਕਾਪੀਆਂ ਭੇਜਣ ਲਈ ਸੂਚੀਬੱਧ ਕੰਪਨੀਆਂ ਨੂੰ ਦਿੱਤੀ ਗਈ ਛੋਟ ਨੂੰ 31 ਦਸੰਬਰ, 2022 ਤੱਕ ਵਧਾ ਦਿੱਤਾ ਹੈ। ਸੇਬੀ ਨੇ ਕਈ ਸੂਚੀਬੱਧ ਕੰਪਨੀਆਂ ਤੋਂ ਪ੍ਰਾਪਤ ਪੇਸ਼ਕਾਰੀ ਦੇ ਬਾਅਦ ਇਹ ਫੈਸਲਾ ਲਿਆ ਹੈ ਕਿ ਸ਼ੇਅਰਧਾਰਕਾਂ ਨੂੰ ਸਾਲਾਨਾ ਰਿਪੋਰਟਾਂ ਦੀਆਂ ਹਾਰਡ ਕਾਪੀਆਂ ਭੇਜਣ ਦੀ ਜ਼ਰੂਰਤ ਤੋਂ ਛੋਟ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਰੀ ਸਰਕੂਲਰ ਮੁਤਾਬਕ ਸੇਬੀ ਨੇ ਇਸ ਮੰਗ ਦੇ ਖਿਲਾਫ ਹਾਰਡ ਕਾਪੀ ਭੇਜਣ ਦੀ ਛੋਟੇ ਨੂੰ ਵਧਾ ਕੇ 31 ਦਸੰਬਰ 2022 ਕਰ ਦਿੱਤਾ ਹੈ।
ਸੂਚੀਕਰਨ ਦੀ ਜ਼ਿੰਮੇਵਾਰੀ ਅਤੇ ਖੁਲਾਸੇ ਦੀਆਂ ਜ਼ਰੂਰਤਾਂ ਲਈ ਕੰਪਨੀਆਂ ਨੂੰ ਸਾਲਾਨਾ ਰਿਪੋਰਟਾਂ ਦੀਆਂ ਹਾਰਡ ਕਾਪੀਆਂ ਸ਼ੇਅਰਧਾਰਕਾਂ ਨੂੰ ਭੇਜਣ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੇ ਆਪਣੇ ਈਮੇਲ ਪਤੇ ਰਜਿਸਟਰ ਨਹੀਂ ਕੀਤੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
':