ਯਸ਼ ਬਿਰਲਾ 'ਤੇ ਸੇਬੀ ਨੇ 2 ਸਾਲਾਂ ਲਈ ਬਾਜ਼ਾਰ 'ਚ ਲੈਣ-ਦੇਣ 'ਤੇ ਲਾਈ ਰੋਕ

10/28/2020 11:05:22 AM

ਮੁੰਬਈ- ਪੂੰਜੀ ਬਾਜ਼ਾਰ ਰੈਗੁਲੇਟਰ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਨੇ ਯਸ਼ ਬਿਰਲਾ ਗਰੁੱਪ ਦੇ ਚੇਅਰਮੈਨ ਯਸ਼ੋਵਰਧਨ ਬਿਰਲਾ 'ਤੇ 2 ਸਾਲ ਲਈ ਪੂੰਜੀ ਬਾਜ਼ਾਰ ਵਿਚ ਲੈਣ-ਦੇਣ 'ਤੇ ਰੋਕ ਲਾ ਦਿੱਤੀ ਹੈ। ਇਹ ਕਾਰਵਾਈ ਉਨ੍ਹਾਂ 'ਤੇ 2011 ਵਿਚ ਬਿਰਲਾ ਪੈਸੀਫਿਕ ਮੈਡਸਪਾ ਦੇ ਆਈ. ਪੀ. ਓ. ਜ਼ਰੀਏ ਇਕੱਠੇ ਕੀਤੇ ਗਏ ਪੈਸੇ ਅਤੇ ਸਟਾਕਸ ਦੀਆਂ ਕੀਮਤਾਂ ਵਿਚ ਹੇਰ-ਫੇਰ ਕਰਨ ਲਈ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਕੈਲੀਫੋਰਨੀਆ : ਜੰਗਲੀ ਅੱਗ ਦਾ ਕਹਿਰ, ਇਕ ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਅਪੀਲ

ਸੇਬੀ ਵਲੋਂ ਜਾਰੀ 61 ਪੰਨਿਆਂ ਦੇ ਇਕ ਹੁਕਮ ਮੁਤਾਬਕ ਬਿਰਲਾ ਮੇਡਸਪਾ ਦੇ ਪੂਰੇ ਟਾਈਮ ਮੈਂਬਰ ਰਹੇ ਅਨੰਤ ਬਰੂਆ ਨੇ 2011 ਵਿਚ 65 ਕਰੋੜ ਦੀ ਆਈ. ਪੀ. ਓ. ਦਿਖਾਈ ਸੀ ਅਤੇ ਇਹ ਸ਼ੇਅਰ ਉਸੇ ਸਾਲ ਸਟਾਕ ਐਕਸਚੇਂਜ ਵਿਚ ਲਿਸਟ ਕੀਤੇ ਗਏ ਸਨ। ਲਿਸਟਿੰਗ ਦੇ ਥੋੜ੍ਹੇ ਦਿਨਾਂ ਬਾਅਦ ਹੀ ਬਿਰਲਾ ਮੈਡਸਪਾ ਵਲੋਂ ਫੰਡ ਦਾ ਇਕ ਵੱਡਾ ਹਿੱਸਾ ਕਿਸੇ ਸੰਸਥਾ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ, ਜਿਸ ਨੇ ਇਸ ਨੂੰ ਜੀ. ਆਰ. ਡੀ. ਸਕਿਓਰਟੀਜ਼ ਨੂੰ ਟਰਾਂਸਫਰ ਕਰ ਦਿੱਤਾ ਅਤੇ ਇਸੇ ਬ੍ਰੋਕਰ ਨੇ ਕੰਪਨੀ ਦੇ ਸਟਾਕ ਲਿਸਟਿੰਗ ਦੇ ਪਹਿਲੇ ਦਿਨ ਹੀਇਸ ਦੇ ਸ਼ੇਅਰ ਨੂੰ ਖਰੀਦ ਲਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਫੰਡ ਟਰਾਂਸਫਰ ਨੂੰ ਲੁਕਾਉਣ ਲਈ ਇਸ ਨੂੰ ਕਈ ਤਰ੍ਹਾਂ ਨਾਲ ਟਰਾਂਸਫਰ ਕੀਤਾ ਗਿਆ। 

ਬਿਰਲਾ ਗਰੁੱਪ ਦਾ ਨਾਂ ਅੱਜ ਦੇ ਸਮੇਂ ਵਿਚ ਕੌਣ ਨਹੀਂ ਜਾਣਦਾ। ਬਿਰਲਾ ਪਰਿਵਾਰ ਭਾਰਤ ਦੇ ਮਸ਼ਹੂਰ ਵਪਾਰੀ ਪਰਿਵਾਰਾਂ ਵਿਚੋਂ ਇਕ ਹੈ। ਉਨ੍ਹਾਂ ਵਿਚੋਂ ਇਕ ਹੈ ਯਸ਼ੋਵਰਧਨ ਬਿਰਲਾ ਜੋ ਅਸ਼ੋਕ ਬਿਰਲਾ ਦੇ ਪੁੱਤਰ ਹਨ। ਅਸ਼ੋਕ ਬਿਰਲਾ ਦੀ 1990 ਵਿਚ ਇਕ ਦੁਰਘਟਨਾ ਵਿਚ ਮੌਤ ਹੋ ਗਈ ਸੀ। ਇਸ ਦੁਰਘਟਨਾ ਵਿਚ ਯਸ਼ ਦੀ ਮਾਂ ਤੇ ਭੈਣ ਦੀ ਵੀ ਜਾਨ ਚਲੇ ਗਈ ਸੀ। ਉਸ ਸਮੇਂ ਯਸ਼ ਸਿਰਫ 23 ਸਾਲ ਦੇ ਸਨ ਤੇ ਉਹ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਸਨ। ਪਿਤਾ ਦੇ ਦਿਹਾਂਤ ਦੇ ਬਾਅਦ 800 ਕਰੋੜ ਰੁਪਏ ਦੇ ਵਪਾਰ ਦੀ ਜ਼ਿੰਮੇਵਾਰੀ ਯਸ਼ ਦੇ ਮੋਢਿਆਂ 'ਤੇ ਆ ਗਈ। ਦੱਸ ਦਈਏ ਕਿ ਯਸ਼ੋਵਰਧਨ ਬਿਰਲਾ ਸੂਰਯਾ ਲਿਮਿਟਡ ਦੇ ਵੀ ਡਾਇਰੈਕਟਰ ਹਨ, ਜੋ ਬੈਂਕ ਦਾ 67.65 ਕਰੋੜ ਰੁਪਏ ਦਾ ਕਰਜ਼ਾ ਚੁਕਾਉਣ ਵਿਚ ਅਸਫਲ ਰਹੀ ਹੈ। 
 


Lalita Mam

Content Editor

Related News