ਸੇਬੀ ਨੇ ਬੁਲਮੈਟਿਕਸ ਸਲਾਹਕਾਰ ਅਤੇ ਨਿਰਦੇਸ਼ਕਾਂ ''ਤੇ ਲਗਾਈ ਪਾਬੰਦੀ

Saturday, Jan 29, 2022 - 10:49 AM (IST)

ਨਵੀਂ ਦਿੱਲੀ : ਮਾਰਕਿਟ ਰੈਗੂਲੇਟਰੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਬੁਲਮੈਟਿਕਸ ਐਡਵਾਈਜ਼ਰੀ ਅਤੇ ਇਸ ਦੇ ਨਿਰਦੇਸ਼ਕਾਂ ਨੂੰ ਪ੍ਰਤੀਭੂਤੀਆਂ ਬਾਜ਼ਾਰ ਤੋਂ ਛੇ ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਸੇਬੀ ਨੇ ਸ਼ੁੱਕਰਵਾਰ ਨੂੰ ਫਰਮ ਅਤੇ ਇਸਦੇ ਨਿਰਦੇਸ਼ਕਾਂ 'ਤੇ ਬਿਨਾਂ ਇਜਾਜ਼ਤ ਦੇ ਨਿਵੇਸ਼ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਇਹ ਪਾਬੰਦੀ ਲਗਾਈ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਬੁਲਮੈਟਿਕਸ ਅਸਲ ਵਿੱਚ ਨਿਵੇਸ਼ ਸਲਾਹਕਾਰ ਵਜੋਂ ਸੇਬੀ ਨਾਲ ਰਜਿਸਟਰ ਕੀਤੇ ਬਿਨਾਂ ਨਿਵੇਸ਼ ਸਲਾਹਕਾਰ ਵਰਗੀਆਂ ਸੇਵਾਵਾਂ ਵਿੱਚ ਸ਼ਾਮਲ ਸੀ। ਸੇਬੀ ਨੇ ਆਪਣੇ ਅੰਤਮ ਆਦੇਸ਼ ਵਿੱਚ ਕਿਹਾ ਕਿ ਕਾਰੋਬਾਰ ਚਲਾਉਣ ਵਾਲੀ ਕੰਪਨੀ ਦੇ ਨਿਰਦੇਸ਼ਕ ਤ੍ਰਿਲੋਕੀ ਨਾਥ ਵਰਮਾ ਅਤੇ ਅਜੀਤੇਸ਼ ਕੁਮਾਰ ਇਨ੍ਹਾਂ ਗਤੀਵਿਧੀਆਂ ਲਈ ਜ਼ਿੰਮੇਵਾਰ ਸਨ। ਅਜਿਹੀਆਂ ਗਤੀਵਿਧੀਆਂ ਦੁਆਰਾ ਉਨ੍ਹਾਂ ਨੇ ਨਿਵੇਸ਼ ਸਲਾਹਕਾਰ (IA) ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਸੇਬੀ ਦੇ ਅਨੁਸਾਰ, ਇਨ੍ਹਾਂ ਸੰਸਥਾਵਾਂ ਨੇ ਨਿਵੇਸ਼ ਸਲਾਹਕਾਰ ਸੇਵਾਵਾਂ ਰਾਹੀਂ 1.7 ਕਰੋੜ ਰੁਪਏ ਇਕੱਠੇ ਕੀਤੇ ਹਨ। ਰੈਗੂਲੇਟਰ ਨੇ ਇਕਾਈਆਂ ਨੂੰ ਨਿਵੇਸ਼ਕਾਂ ਤੋਂ ਪ੍ਰਾਪਤ ਪੈਸਾ ਤਿੰਨ ਮਹੀਨਿਆਂ ਅੰਦਰ ਨਿਵੇਸ਼ਕਾਂ ਨੂੰ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News