ਸੇਬੀ ਨੇ ਬਿਰਲਾ ਪੈਸੀਫਿਕ, ਯਸ਼ੋਵਰਧਨ ਬਿਰਲਾ ਅਤੇ ਅੱਠ ਹੋਰਾਂ 'ਤੇ ਲਗਾਈ ਇਹ ਪਾਬੰਦੀ

Monday, Oct 26, 2020 - 06:08 PM (IST)

ਸੇਬੀ ਨੇ ਬਿਰਲਾ ਪੈਸੀਫਿਕ, ਯਸ਼ੋਵਰਧਨ ਬਿਰਲਾ ਅਤੇ ਅੱਠ ਹੋਰਾਂ 'ਤੇ ਲਗਾਈ ਇਹ ਪਾਬੰਦੀ

ਨਵੀਂ ਦਿੱਲੀ (ਪੀ. ਟੀ.) - ਮਾਰਕੀਟ ਰੈਗੂਲੇਟਰ ਸੇਬੀ ਨੇ ਬਿਰਲਾ ਪੈਸੀਫਿਕ ਮੈਡਸਪਾ ਲਿਮਟਿਡ, ਯਸ਼ੋਵਰਧਨ ਬਿਰਲਾ ਅਤੇ ਅੱਠ ਹੋਰਨਾਂ ਨੂੰ 'ਸ਼ੁਰੂਆਤੀ ਜਨਤਕ ਪੇਸ਼ਕ' (ਆਈ. ਪੀ. ਓ.) ਜ਼ਰੀਏ ਇਕੱਠੇ ਕੀਤੇ ਫੰਡਾਂ ਦੀ ਦੁਰਵਰਤੋਂ ਲਈ ਪ੍ਰਤੀਭੂਤੀ ਮਾਰਕੀਟ ਵਿਚ ਕਿਸੇ ਵੀ ਕਿਸਮ ਦੀ ਖਰੀਦ-ਵੇਚ 'ਤੇ ਦੋ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਬਿਰਲਾ ਪੈਸੀਫਿਕ ਮੈਡਸਪਾ ਲਿਮਟਿਡ (ਬੀਪੀਐਮਐਲਏ) ਨੇ ਮਾਰਚ 2011 ਵਿਚ 'ਪਬਲਿਕ ਇਸ਼ੂ' ਦੇ ਸੰਬੰਧ ਵਿਚ ਪੇਸ਼ਕਸ਼ ਦਸਤਾਵੇਜ਼ ਲਿਆਂਦੇ ਸਨ। ਕੰਪਨੀ ਦਾ 65 ਕਰੋੜ ਰੁਪਏ ਦਾ ਆਈ.ਪੀ.ਓ. ਜੂਨ 2011 ਵਿਚ ਆਇਆ ਸੀ। ਰੈਗੂਲੇਟਰ ਨੇ ਪਾਇਆ ਕਿ ਕੰਪਨੀ ਨੇ ਆਈ.ਪੀ .ਓ. ਤੋਂ ਮਿਲਣ ਵਾਲੀ ਕਮਾਈ ਦੀ ਵਰਤੋਂ ਕਰਨ ਦੇ ਉਦੇਸ਼ ਸੰਬੰਧੀ ਪ੍ਰਾਸਪੈਕਟਸ ਵਿਚ ਗਲਤ ਜਾਣਕਾਰੀ ਦਿੱਤੀ ਸੀ। 

ਕੰਪਨੀ ਨੇ ਰੈਗੂਲੇਟਰੀ ਨੂੰ ਦਿੱਤੀ ਗਲਤ ਜਾਣਕਾਰੀ

ਸਿਕਉਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਕਿਹਾ ਕਿ ਪੇਸ਼ਕਸ਼ ਦਸਤਾਵੇਜ਼ ਵਿਚ ਆਈ.ਪੀ.ਓ. ਤੋਂ ਪ੍ਰਾਪਤ ਹੋਈ ਆਮਦਨੀ ਦਾ ਲਗਭਗ 75 ਪ੍ਰਤੀਸ਼ਤ ਅਵਾਲਵ ਮੈਡਸਪਾ ਸੈਂਟਰ ਸਥਾਪਤ ਕਰਨ ਲਈ ਵਰਤਿਆ ਜਾਣਾ ਸੀ। ਪਰ ਅਜਿਹਾ ਕੋਈ ਕੇਂਦਰ ਸਥਾਪਤ ਨਹੀਂ ਹੋਇਆ ਸੀ। ਦਸਤਾਵੇਜ਼ ਵਿਚ ਮਾਰਚ 2012 ਤਕ 15 ਅਜਿਹੇ ਕੇਂਦਰ ਸਥਾਪਤ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਉਸ ਸਮੇਂ ਤਕ ਇਕ ਵੀ ਕੇਂਦਰ ਸਥਾਪਤ ਨਹੀਂ ਹੋਇਆ ਸੀ। 

ਇਹ ਵੀ ਪਡ਼੍ਹੋ : ਰਿਲਾਇੰਸ ਕੰਪਨੀ ਦੇ ਕਾਮਿਆਂ ਨੂੰ ਦੀਵਾਲੀ ਦਾ ਤੋਹਫ਼ਾ! ਨਹੀਂ ਹੋਵੇਗੀ ਤਨਖ਼ਾਹ ਕਟੌਤੀ, ਮਿਲੇਗਾ ਬੋਨਸ

ਇਸ ਦੇ ਉਲਟ ਆਈ.ਪੀ.ਓ. ਦੁਆਰਾ ਇਕੱਠੀ ਕੀਤੀ ਗਈ ਰਕਮ ਦਾ 50 ਪ੍ਰਤੀਸ਼ਤ (31.54 ਕਰੋੜ ਰੁਪਏ) ਸਮੂਹ ਦੀਆਂ ਕੰਪਨੀਆਂ ਵਿੱਚ ਅੰਤਰ-ਕੰਪਨੀ ਜਮ੍ਹਾਂ (ਆਈ.ਸੀ.ਡੀ.) ਦੇ ਤੌਰ 'ਤੇ ਰੱਖ ਦਿੱਤਾ ਗਿਆ ਸੀ। ਸੇਬੀ ਅਨੁਸਾਰ ਇਸ ਵਿੱਚੋਂ 60 ਪ੍ਰਤੀਸ਼ਤ ਆਈ.ਸੀ.ਡੀ. ਕੰਪਨੀ ਵਿਚ ਵਾਪਸ ਨਹੀਂ ਪਰਤੇ। ਇਹ ਪੇਸ਼ਕਸ਼ ਦਸਤਾਵੇਜ਼ਾਂ ਵਿਚ ਆਈ.ਪੀ.ਓ. ਲਿਆਉਣ ਦੇ ਉਦੇਸ਼ ਦੇ ਵਿਰੁੱਧ ਸੀ। ਦਸਤਾਵੇਜ਼ ਵਿਚ ਰਾਸ਼ੀ ਤੁਰੰਤ ਤਰਲ ਉਤਪਾਦਾਂ ਵਿਚ ਜਮ੍ਹਾਂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਵਿਚ ਆਈ.ਸੀ.ਡੀ. ਵਿਚ ਪੈਸੇ ਪਾਉਣ ਦਾ ਕੋਈ ਗੱਲ ਨਹੀਂ ਸੀ। ਸੇਬੀ ਨੇ ਕਿਹਾ, 'ਸੱਚਾਈ ਇਹ ਹੈ ਕਿ ਆਈਪੀਓ ਦੀ ਆਮਦਨੀ ਨੂੰ ਏਵਾਲਵ ਸੈਂਟਰ ਖੋਲ੍ਹਣ 'ਚ ਲਗਾਉਣ ਦੀ ਬਜਾਏ ਬੀ.ਪੀ.ਐਮ.ਐਲ. ਦੀਆਂ ਸਮੂਹ ਕੰਪਨੀਆਂ ਦੇ ਆਈ.ਸੀ.ਡੀ. ਵਿਚ ਲਗਾਇਆ ਗਿਆ। ਹਾਲਾਂਕਿ ਦਸਤਾਵੇਜ਼ ਵਿਚ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। 

ਇਹ ਵੀ ਪਡ਼੍ਹੋ : ਸਿਹਤ ਬੀਮਾ ਪਾਲਿਸੀ ਲੈਣ ਵਾਲਿਆਂ ਲਈ ਵੱਡੀ ਖ਼ਬਰ - ਹੁਣ ਰੰਗਾਂ ਨਾਲ ਹੋਵੇਗੀ ਤੁਹਾਡੀ ਪਾਲਸੀ ਦੀ ਪਛਾਣ

ਕੰਪਨੀ ਨੇ ਅਜਿਹਾ ਕਰਕੇ ਆਈ.ਸੀ.ਡੀ.ਆਰ. (ਕੈਪੀਟਲ ਇਸ਼ੂ ਐਂਡ ਡਿਸਕਲੋਜ਼ਰ ਜਰੂਰਤ) ਨਿਯਮ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ। ਇਸ ਦੇ ਅਨੁਸਾਰ, ' ਸੇਬੀ ਨੇ ਸਿਕਿਓਰਿਟੀਜ਼ ਮਾਰਕੀਟ ਵਿਚ ਖਰੀਦਣ ਅਤੇ ਵੇਚਣ ਸਮੇਤ ਕਿਸੇ ਵੀ ਲੈਣ-ਦੇਣ ਵਿਚ ਸ਼ਾਮਲ ਹੋਣ ਲਈ, ਕੰਪਨੀ ਯਸ਼ੋਵਰਧਨ ਬਿਰਲਾ ਅਤੇ ਅੱਠ ਹੋਰਾਂ 'ਤੇ ਦੋ ਸਾਲਾਂ ਲਈ ਪਾਬੰਦੀ ਲਗਾਈ ਹੈ। ਇਕ ਹੋਰ ਵਿਅਕਤੀ ਨੂੰ ਪੂੰਜੀ ਬਾਜ਼ਾਰ ਤੋਂ ਛੇ ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ। ਹੁਕਮ ਦੇ ਅਨੁਸਾਰ ਇਨ੍ਹਾਂ ਲੋਕਾਂ ਨੇ ਬਿਰਲਾ ਪੈਸੀਫਿਕ ਮੈਡਸਪਾ ਦੇ ਪ੍ਰਾਸਪੈਕਟਸ 'ਤੇ ਦਸਤਖਤ ਕੀਤੇ ਸਨ।

ਇਹ ਵੀ ਪਡ਼੍ਹੋ : Yes Bank ਦੀਆਂ 50 ਸ਼ਾਖ਼ਾਵਾਂ ਹੋਣਗੀਆਂ ਬੰਦ, ATM ਬਾਰੇ ਵੀ ਹੋ ਸਕਦੈ ਵੱਡਾ ਫ਼ੈਸਲਾ


author

Harinder Kaur

Content Editor

Related News