ਸੇਬੀ ਨੇ ਮਗਧ ਸ਼ੇਅਰ ਬਾਜ਼ਾਰ ਨੂੰ ਕਾਰੋਬਾਰ ਬੰਦ ਕਰਨ ਦੀ ਦਿੱਤੀ ਇਜਾਜ਼ਤ

Wednesday, May 08, 2019 - 10:55 PM (IST)

ਨਵੀਂ ਦਿੱਲੀ-ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਨੇ ਮਗਧ ਸਟਾਕ ਐਕਸਚੇਂਜ ਨੂੰ ਸ਼ੇਅਰ ਬਾਜ਼ਾਰ ਕਾਰੋਬਾਰ ਬੰਦ ਕਰਨ ਦੀ ਇਜਾਜ਼ਤ ਦਿੱਤੀ ਹੈ। ਰੈਗੂਲੇਟਰੀ ਨੇ ਕਿਹਾ ਹੈ ਕਿ ਮਗਧ ਸਟਾਕ ਐਕਸਚੇਂਜ (ਐੱਮ. ਐੱਸ. ਈ.) ਸ਼ੇਅਰ ਬਾਜ਼ਾਰ ਨੂੰ ਬੰਦ ਕਰਨ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਅਤੇ ਸ਼ੇਅਰ-ਬਾਜ਼ਾਰ ਸੰਚਾਲਨ ਦੇ ਕਾਰੋਬਾਰ ਤੋਂ ਬਾਹਰ ਹੋ ਸਕਦਾ ਹੈ। ਕਾਰੋਬਾਰ ਬੰਦ ਕਰਨ ਤੋਂ ਬਾਅਦ ਬਾਜ਼ਾਰ ਆਪਣੀਆਂ ਜਾਇਦਾਦਾਂ ਨੂੰ ਵੇਚ ਕੇ ਬਾਕੀ ਦਾ ਭੁਗਤਾਨ ਕਰ ਸਕਦਾ ਹੈ। ਐੱਮ. ਐੱਸ. ਈ. ਨੂੰ ਦਸੰਬਰ 1986 'ਚ 5 ਸਾਲਾਂ ਲਈ ਸਟਾਕ ਐਕਸਚੇਂਜ ਦੇ ਤੌਰ 'ਤੇ ਮਾਨਤਾ ਦਿੱਤੀ ਗਈ ਸੀ। ਆਖਰੀ ਵਾਰ ਇਸ ਦਾ ਨਵੀਨੀਕਰਨ ਦਸੰਬਰ 2005 'ਚ ਇਕ ਸਾਲ ਲਈ ਕੀਤਾ ਗਿਆ ਸੀ।


Karan Kumar

Content Editor

Related News