SBI ਬੰਦ ਕਰੇਗਾ ਇਹ ਸੇਵਾਵਾਂ, 1 DEC ਤੋਂ ਪਹਿਲਾਂ ਮੋਬਾਇਲ ਵੀ ਕਰਾ ਲਓ ਰਜਿਸਟਰ

Monday, Nov 26, 2018 - 01:44 PM (IST)

SBI ਬੰਦ ਕਰੇਗਾ ਇਹ ਸੇਵਾਵਾਂ, 1 DEC ਤੋਂ ਪਹਿਲਾਂ ਮੋਬਾਇਲ ਵੀ ਕਰਾ ਲਓ ਰਜਿਸਟਰ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਆਪਣੀਆਂ ਕੁਝ ਬੈਂਕਿੰਗ ਸੇਵਾਵਾਂ ਨੂੰ ਗਾਹਕਾਂ ਲਈ ਬੰਦ ਕਰਨ ਜਾ ਰਿਹਾ ਹੈ। ਇਨ੍ਹਾਂ ਦਾ ਅਸਰ ਖਾਸ ਕਰਕੇ ਮੋਬਾਇਲ ਬੈਂਕਿੰਗ ਤੇ ਈ-ਬੱਡੀ ਵਾਲਿਟ ਯੂਜ਼ਰਸ 'ਤੇ ਪਵੇਗਾ। ਉੱਥੇ ਹੀ, ਮੈਗਨੇਟਿਕ ਸਟ੍ਰਿਪ ਏ. ਟੀ. ਐੱਮ. ਕਾਰਡ ਇਸ ਸਾਲ ਸਿਰਫ ਦਸੰਬਰ ਮਹੀਨੇ ਤਕ ਹੀ ਕੰਮ ਕਰੇਗਾ, ਭਾਵੇਂ ਕਿ ਇਸ ਦੀ ਵੈਲਡਿਟੀ ਕੋਈ ਵੀ ਹੋਵੇ। ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਹ ਸਭ ਜਾਣਨਾ ਕਾਫੀ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਐੱਸ. ਬੀ. ਆਈ. ਵੱਲੋਂ ਕੀ ਨਵੇਂ ਨਿਯਮ ਲਾਗੂ ਕੀਤੇ ਜਾਣ ਵਾਲੇ ਹਨ :—

 

PunjabKesari

30 ਨਵੰਬਰ ਨੂੰ ਬੰਦ ਹੋ ਜਾਵੇਗਾ 'ਈ-ਬੱਡੀ' : ਭਾਰਤੀ ਸਟੇਟ ਬੈਂਕ ਆਪਣਾ ਮੋਬਾਇਲ ਵਾਲਿਟ ਐੱਸ. ਬੀ. ਆਈ. ਬੱਡੀ ਬੰਦ ਕਰਨ ਜਾ ਰਿਹਾ ਹੈ। ਬੈਂਕ ਨੇ ਉਨ੍ਹਾਂ ਵਾਲਿਟ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਹੈ, ਜਿਨ੍ਹਾਂ 'ਚ ਕੋਈ ਬੈਲੰਸ ਨਹੀਂ ਸੀ। ਭਾਰਤੀ ਸਟੇਟ ਬੈਂਕ ਮੁਤਾਬਕ, ਐੱਸ. ਬੀ. ਆਈ. ਬੱਡੀ ਸਰਵਿਸ 30 ਨਵੰਬਰ 2018 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਵਾਲਿਟ 'ਚ ਪੈਸੇ ਹਨ, ਤਾਂ ਤੁਹਾਨੂੰ 30 ਤਰੀਕ ਤੋਂ ਪਹਿਲਾਂ ਇਹ ਪੈਸੇ ਆਪਣੇ ਬੈਂਕ ਖਾਤੇ 'ਚ ਟਰਾਂਸਫਰ ਕਰਨੇ ਹੋਣਗੇ।

PunjabKesari

ਜੀਵਨ ਪ੍ਰਮਾਣ ਪੱਤਰ : ਪੈਨਸ਼ਨ ਧਾਰਕਾਂ ਲਈ ਵੀ ਇਕ ਜ਼ਰੂਰੀ ਸੂਚਨਾ ਹੈ। ਬੈਂਕ ਨੇ ਖਾਤਾ ਧਾਰਕਾਂ ਨੂੰ ਸੂਚਤ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ 30 ਨਵੰਬਰ ਤੋਂ ਪਹਿਲਾਂ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣਾ ਹੋਵੇਗਾ ਨਹੀਂ ਤਾਂ ਪੈਨਸ਼ਨ ਖਾਤਾ ਰੁਕ ਸਕਦਾ ਹੈ। ਜੀਵਨ ਪ੍ਰਮਾਣ ਪੱਤਰ ਜਮ੍ਹਾ ਨਾ ਕਰਾਉਣ ਦੇ ਹਾਲਾਤ 'ਚ ਖਾਤੇ 'ਚ ਪੈਨਸ਼ਨ ਦਾ ਪੈਸਾ ਜਮ੍ਹਾ ਨਹੀਂ ਹੋਵੇਗਾ। ਬੈਂਕ ਨੇ ਕਿਹਾ ਹੈ ਕਿ ਪੈਨਸ਼ਨ ਧਾਰਕ ਜੀਵਨ ਪ੍ਰਮਾਣ ਪੱਤਰ ਦੋ ਤਰ੍ਹਾਂ ਨਾਲ ਜਮ੍ਹਾ ਕਰਾ ਸਕਦੇ ਹਨ। ਪਹਿਲਾ ਤਰੀਕਾ ਹੈ ਬੈਂਕ ਦੀ ਬਰਾਂਚ 'ਚ ਜਾ ਕੇ ਤੇ ਦੂਜਾ ਤਰੀਕਾ ਹੈ ਇੰਟਰਨੈੱਟ ਬੈਂਕਿੰਗ ਜ਼ਰੀਏ ਅਪਲੋਡ ਕਰਨ ਦਾ।

PunjabKesari

ਮੋਬਾਇਲ ਬੈਂਕਿੰਗ : ਐੱਸ. ਬੀ. ਆਈ. ਨੇ ਨੋਟੀਫਿਕੇਸ਼ਨ ਜ਼ਰੀਏ ਗਾਹਕਾਂ ਨੂੰ ਕਿਹਾ ਹੈ ਕਿ ਗਾਹਕ ਜੇਕਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਇੰਟਰਨੈੱਟ ਬੈਂਕਿੰਗ ਸਰਵਿਸ ਚੱਲਦੀ ਰਹੇ ਤਾਂ ਉਨ੍ਹਾਂ ਨੂੰ ਆਪਣਾ ਮੋਬਾਇਲ ਨੰਬਰ ਬੈਂਕ ਖਾਤੇ ਨਾਲ ਲਿੰਕ ਕਰਾਉਣਾ ਹੋਵੇਗਾ। ਜਿਹੜੇ ਗਾਹਕ 1 ਦਸੰਬਰ 2018 ਤੋਂ ਪਹਿਲਾਂ ਬੈਂਕ 'ਚ ਜਾ ਕੇ ਨੰਬਰ ਰਜਿਸਟਰ ਨਹੀਂ ਕਰਾਉਣਗੇ ਉਨ੍ਹਾਂ ਦੀ ਇੰਟਰਨੈੱਟ ਬੈਂਕਿੰਗ ਬਲਾਕ ਹੋ ਜਾਵੇਗੀ। ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਮੋਬਾਇਲ ਨੰਬਰ ਰਜਿਸਟਰ ਕਰਾਉਣ ਲਈ ਉਸ ਬਰਾਂਚ 'ਚ ਜਾਣਾ ਹੋਵੇਗਾ ਜਿੱਥੇ ਉਨ੍ਹਾਂ ਦਾ ਖਾਤਾ ਹੈ।

PunjabKesari

ਡੈਬਿਟ ਕਾਰਡ : ਰਿਜ਼ਰਵ ਬੈਂਕ ਦੇ ਹੁਕਮਾਂ ਮੁਤਾਬਕ, ਐੱਸ. ਬੀ. ਆਈ. ਨੇ ਗਾਹਕਾਂ ਨੂੰ ਪੁਰਾਣਾ ਮੈਗਨੇਟਿਕ ਸਟ੍ਰਿਪ ਵਾਲਾ ਡੈਬਿਟ ਕਾਰਡ ਬਦਲਣ ਲਈ ਕਿਹਾ ਹੈ। ਇਹ ਕਾਰਡ 31 ਦਸੰਬਰ 2018 ਤੋਂ ਕੰਮ ਕਰਨਾ ਬੰਦ ਕਰ ਦੇਣਗੇ। ਆਰ. ਬੀ. ਆਈ. ਨੇ ਇਹ ਕਦਮ ਗਾਹਕਾਂ ਦੇ ਕਾਰਡ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਹੈ। ਇਨ੍ਹਾਂ ਦੀ ਜਗ੍ਹਾ ਨਵਾਂ ਈ. ਐੱਮ. ਵੀ. ਚਿਪ ਕਾਰਡ ਦਿੱਤਾ ਜਾ ਰਿਹਾ ਹੈ। ਮੈਗਨੇਟਿਕ ਸਟ੍ਰਿਪ ਪੁਰਾਣੀ ਤਕਨਾਲੋਜੀ ਹੋ ਚੁੱਕੀ ਹੈ ਅਤੇ ਅਜਿਹੇ ਕਾਰਡ ਬਣਾਉਣੇ ਵੀ ਬੰਦ ਕਰ ਦਿੱਤੇ ਗਏ ਹਨ। ਇਹ ਕਾਰਡ ਪੂਰੀ ਤਰ੍ਹਾਂ ਸਕਿਓਰ ਨਹੀਂ ਸਨ। ਇਹੀ ਵਜ੍ਹਾ ਹੈ ਕਿ ਇਨ੍ਹਾਂ ਨੂੰ ਬੰਦ ਕੀਤਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦਾ ਮੈਗਨੇਟਿਕ ਡੈਬਿਟ ਕਾਰਡ ਬਲਾਕ ਹੋ ਚੁੱਕਾ ਹੈ, ਉਨ੍ਹਾਂ ਨੂੰ ਈ. ਐੱਮ. ਵੀ. ਚਿਪ ਕਾਰਡ ਮੁਫਤ ਦਿੱਤਾ ਜਾ ਰਿਹਾ ਹੈ।


Related News