820 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਲਈ ARC ਨੂੰ 12 NPA ਖਾਤੇ ਵੇਚੇਗਾ SBI
Sunday, Mar 20, 2022 - 05:22 PM (IST)
ਨਵੀਂ ਦਿੱਲੀ : ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) 820 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਲਈ ਏਆਰਸੀ ਨੂੰ 12 ਐਨਪੀਏ ਖਾਤੇ ਵੇਚੇਗਾ। ਐਸਬੀਆਈ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਉਸਨੇ ਵਿੱਤੀ ਸੰਪਤੀਆਂ ਦੀ ਵਿਕਰੀ ਸੰਬੰਧੀ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੰਪੱਤੀ ਪੁਨਰ ਨਿਰਮਾਣ ਕੰਪਨੀਆਂ (ARCs) / ਬੈਂਕਾਂ / NBFCs / ਵਿੱਤੀ ਸੰਸਥਾਵਾਂ ਨੂੰ ਇਹਨਾਂ NPA (ਨਾਨ-ਪਰਫਾਰਮਿੰਗ ਅਸੇਟਸ) ਖਾਤਿਆਂ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਹੈ।
ਐਸਬੀਆਈ ਨੇ ਆਪਣੀ ਵੈੱਬਸਾਈਟ 'ਤੇ ਵੱਖ-ਵੱਖ ਨੋਟਿਸਾਂ ਵਿੱਚ ਇਸ ਮਹੀਨੇ ਤੋਂ 13 ਅਪ੍ਰੈਲ ਤੱਕ ਕੁੱਲ 12 ਐਨਪੀਏ ਵਿਕਰੀ ਲਈ ਰੱਖੇ ਹਨ। ਐਸਬੀਆਈ ਨੇ ਕਿਹਾ ਕਿ ਇਹਨਾਂ ਵਿੱਚੋਂ ਸਭ ਤੋਂ ਵੱਡਾ ਐਨਪੀਏ ਖਾਤਾ ਉਰਜਾ ਐਂਡ ਮੈਟਲਸ ਲਿਮਟਿਡ ਦਾ 396.74 ਕਰੋੜ ਰੁਪਏ ਦਾ ਹੈ, ਜੋ ਕਿ 29 ਮਾਰਚ, 2022 ਨੂੰ ਹੋਣ ਵਾਲੀ ਈ-ਨਿਲਾਮੀ ਵਿੱਚ 85 ਕਰੋੜ ਰੁਪਏ ਦੀ ਰਾਖਵੀਂ ਕੀਮਤ ਨਾਲ ਵੇਚਿਆ ਜਾਵੇਗਾ।
ਇਸ ਤੋਂ ਇਲਾਵਾ 29 ਮਾਰਚ ਨੂੰ ਬਾਲਾਸੋਰ ਅਲੌਇਸ ਦੇ ਇਕ ਖਾਤੇ ਦੀ ਈ-ਨਿਲਾਮੀ ਵੀ ਕੀਤੀ ਜਾਵੇਗੀ। ਇਹ NPA ਖਾਤਾ 186.10 ਕਰੋੜ ਰੁਪਏ (178.22 ਕਰੋੜ ਰੁਪਏ ਦਾ ਰਾਖਵਾਂ ਮੁੱਲ) ਦਾ ਹੈ। ਬੈਂਕ 30 ਮਾਰਚ ਨੂੰ ਕੁੱਲ 112.05 ਕਰੋੜ ਰੁਪਏ ਵਿੱਚ ਛੇ ਖਾਤਿਆਂ ਦੀ ਈ-ਨਿਲਾਮੀ ਕਰੇਗਾ। SBI 13 ਅਪ੍ਰੈਲ ਨੂੰ ਬਾਕੀ ਚਾਰ NPA ਖਾਤਿਆਂ ਦੀ ਨਿਲਾਮੀ ਕਰੇਗਾ, ਜਿਨ੍ਹਾਂ ਦਾ ਕੁੱਲ ਬਕਾਇਆ 125.32 ਕਰੋੜ ਰੁਪਏ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।