ਨਿਵੇਸ਼ਕਾਂ ਲਈ ਵੱਡੀ ਖ਼ਬਰ, SBI ਦੇ ਅੱਜ ਜਾਰੀ ਹੋਣਗੇ Q1FY22 ਦੇ ਨਤੀਜੇ

08/04/2021 10:57:13 AM

ਨਵੀਂ ਦਿੱਲੀ- ਸਰਕਾਰੀ ਖੇਤਰ ਦਾ ਦੇਸ਼ ਦਾ ਸਭ ਤੋਂ ਵੱਡਾ ਬੈਂਕ ਐੱਸ. ਬੀ. ਆਈ. ਅੱਜ ਆਪਣੇ ਜੂਨ ਤਿਮਾਹੀ ਦੀ ਕਮਾਈ ਦੇ ਨਤੀਜਿਆਂ ਦਾ ਐਲਾਨ ਕਰਨ ਵਾਲਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਸਵੇਰ ਬੀ. ਐੱਸ. ਈ. ਸੈਂਸੈਕਸ ਵਿਚ ਇਸ ਦਾ ਸਟਾਕ ਇੰਟਰਾਡੇਅ ਵਿਚ 448.45 ਰੁਪਏ ਦੀ ਨਵੀਂ ਉਚਾਈ 'ਤੇ ਪਹੁੰਚਣ ਨਾਲ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਬਾਜ਼ਾਰ ਪੂੰਜੀਕਰਨ 4 ਲੱਖ ਕਰੋੜ ਰੁਪਏ ਨੂੰ ਛੂਹ ਗਿਆ। 

ਹਾਲਾਂਕਿ, ਨਤੀਜੇ ਜਾਰੀ ਹੋਣ ਤੋਂ ਪਹਿਲਾਂ ਐੱਸ. ਬੀ. ਆਈ. ਦਾ ਸਟਾਕ ਸੀਮਤ ਦਾਇਰੇ ਵਿਚ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਪਿਛਲੇ ਤਿੰਨ ਮਹੀਨਿਆਂ ਵਿਚ S&P ਬੀ. ਐੱਸ. ਈ. ਸੈਂਸੈਕਸ ਵਿਚ 12.4 ਫ਼ੀਸਦੀ ਉਛਾਲ ਦੇ ਮੁਕਾਬਲੇ ਐੱਸ. ਬੀ. ਆਈ. ਦਾ ਸਟਾਕ 27 ਫ਼ੀਸਦੀ ਚੜ੍ਹਿਆ ਹੈ। ਵਿੱਤੀ ਨੀਤਜੇ ਜਾਰੀ ਹੋਣ ਤੋਂ ਪਹਿਲਾਂ ਬ੍ਰੋਕਰੇਜ਼ਸ ਨੂੰ ਉਮੀਦ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਬੈਂਕ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਸਾਲ-ਦਰ-ਸਾਲ ਦੇ ਹਿਸਾਬ ਨਾਲ ਮਜਬੂਤ ਨਤੀਜਿਆਂ ਦੀ ਰਿਪੋਰਟ ਦੇਵੇਗਾ।

ਇਹ ਵੀ ਪੜ੍ਹੋ- ਇਸ ਬੈਂਕ 'ਚ ਹੈ ਖਾਤਾ ਤਾਂ ਬਦਲ ਲਓ ਚੈੱਕਬੁੱਕ, ਜਲਦ ਹੋਣ ਜਾ ਰਹੇ ਹਨ ਬੇਕਾਰ

ਭਾਰਤੀ ਸਟੇਟ ਬੈਂਕ ਬਾਜ਼ਾਰ ਪੂੰਜੀਕਰਨ ਰੈਂਕਿੰਗ ਵਿਚ 8ਵੇਂ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ 2020-21 ਦੀ ਅੰਤਿਮ ਤਿਮਾਹੀ ਵਿਚ ਐੱਸ. ਬੀ. ਆਈ. ਦਾ ਸ਼ੁੱਧ ਮੁਨਾਫਾ 80 ਫ਼ੀਸਦੀ ਦੀ ਤੇਜ਼ੀ ਨਾਲ 6,450.75 ਕਰੋੜ ਰੁਪਏ ਰਿਹਾ ਸੀ। ਬ੍ਰੋਕਰੇਜ਼ਸ ਨੂੰ ਉਮੀਦਾਂ ਹਨ ਕਿ ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਵੀ ਐੱਸ. ਬੀ. ਆਈ. ਦੇ ਨਤੀਜੇ ਸ਼ਾਨਦਾਰ ਹੋਣਗੇ। ਉੱਥੇ ਹੀ, ਐੱਸ. ਬੀ. ਆਈ. ਤੋਂ ਇਲਾਵਾ ਅੱਜ ਟਾਈਟਨ ਕੰਪਨੀ, ਅਡਾਨੀ ਗ੍ਰੀਨ ਐਨਰਜੀ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਗੋਦਰੇਜ ਕੰਜ਼ਿਊਮਰ ਪ੍ਰਾਡਕਟਸ, ਅਡਾਨੀ ਟੋਟਲ ਗੈਸ, ਪੀ. ਐੱਨ. ਬੀ. ਹਾਊਸਿੰਗ ਫਾਇਨੈਂਸ, ਅਪੋਲੋ ਟਾਇਰਜ਼, ਬਲੂਟ ਸਟਾਰ, ਟਾਟਾ ਕਮਿਊਨੀਕੇਸ਼ਨਜ਼, ਚੋਲਾਮੰਡਲਮ ਫਾਈਨੈਂਸ਼ਲ ਹੋਲਡਿੰਗਜ਼, ਐੱਚ. ਟੀ. ਮੀਡੀਆ, ਬੋਸ਼ ਅਤੇ ਚੰਬਲ ਫਰਟੀਲਾਈਜ਼ਰਸ ਐਂਡ ਕੈਮੀਕਲਜ਼ ਵੀ ਵਿੱਤੀ ਨਤੀਜੇ ਜਾਰੀ ਕਰਨਗੇ।

ਇਹ ਵੀ ਪੜ੍ਹੋ- ਵਿਦੇਸ਼ ਦਾ ਸਫ਼ਰ ਹੋਰ ਹੋਵੇਗਾ ਮਹਿੰਗਾ, ਇੰਨਾ ਚੜ੍ਹ ਸਕਦਾ ਹੈ ਡਾਲਰ ਦਾ ਮੁੱਲ


Sanjeev

Content Editor

Related News