SBI ਦੀ ਸੌਗਾਤ, ਹੋਮ ਲੋਨ ਕੀਤਾ ਸਸਤਾ, 20000 ਰੁ: ਦੀ ਵੀ ਹੋਵੇਗੀ ਬਚਤ

Monday, Mar 01, 2021 - 04:46 PM (IST)

SBI ਦੀ ਸੌਗਾਤ, ਹੋਮ ਲੋਨ ਕੀਤਾ ਸਸਤਾ, 20000 ਰੁ: ਦੀ ਵੀ ਹੋਵੇਗੀ ਬਚਤ

ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ ਨੇ ਹੋਮ ਲੋਨ ਸਸਤਾ ਕਰ ਦਿੱਤਾ ਹੈ। ਹੁਣ 6.7 ਫ਼ੀਸਦੀ ਦੀ ਦਰ 'ਤੇ ਵੀ ਹੋਮ ਲੋਨ ਮਿਲੇਗਾ। ਬੈਂਕ ਨੇ ਸੋਮਵਾਰ ਨੂੰ ਹੋਮ ਲੋਨ ਦੀ ਵਿਆਜ ਦਰ ਵਿਚ 0.10 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ। ਗਾਹਕ ਇਸ ਦਾ ਫਾਇਦਾ 31 ਮਾਰਚ, 2021 ਤੱਕ ਲੈ ਸਕਦੇ ਹਨ।

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹੋਮ ਲੋਨ ਦੀ ਪ੍ਰੋਸੈਸਿੰਗ ਫ਼ੀਸ 'ਤੇ ਵੀ 100 ਫ਼ੀਸਦੀ ਛੋਟ ਦੇ ਦਿੱਤੀ ਹੈ। ਵਿਆਜ ਵਿਚ ਰਿਆਇਤ ਕਰਜ਼ ਦੀ ਰਕਮ ਅਤੇ ਸਿਬਿਲ ਸਕੋਰ ਦੇ ਆਧਾਰ 'ਤੇ ਮਿਲੇਗੀ। 

ਇਹ ਵੀ ਪੜ੍ਹੋ- ਸੋਨਾ ਹੁਣ ਰਿਕਾਰਡ ਤੋਂ 10,300 ਰੁ: ਪੈ ਰਿਹੈ ਸਸਤਾ, ਜਾਣੋ 10 ਗ੍ਰਾਮ ਦਾ ਮੁੱਲ

ਬੈਂਕ ਮੁਤਾਬਕ, 75 ਲੱਖ ਰੁਪਏ ਤੱਕ ਦੇ ਕਰਜ਼ ਲਈ ਵਿਆਜ ਦਰਾਂ 6.7 ਫ਼ੀਸਦੀ ਤੋਂ ਸ਼ੁਰੂ ਹੋ ਰਹੀਆਂ ਹਨ, ਜਦੋਂ ਕਿ ਇਸ ਤੋਂ ਜ਼ਿਆਦਾ ਰਕਮ ਦੇ ਕਰਜ਼ ਲਈ ਵਿਆਜ ਦਰਾਂ 6.75 ਫ਼ੀਸਦੀ ਤੋਂ ਸ਼ੁਰੂ ਹਨ। ਇਸ ਦੇ ਨਾਲ ਹੀ ਬੈਂਕ ਨੇ ਇਹ ਵੀ ਕਿਹਾ ਕਿ ਉਸ ਦੇ ਹੋਮ ਲੋਨ ਦੀਆਂ ਵਿਆਜ ਦਰਾਂ ਸਿਬਿਲ ਸਕੋਰ ਨਾਲ ਲਿੰਕਡ ਹਨ। ਬੈਂਕ ਨੇ ਕਿਹਾ ਹੈ ਕਿ 0.5 ਫ਼ੀਸਦੀ ਦੀ ਵਾਧੂ ਰਿਆਇਤ ਵੀ ਮਿਲੇਗੀ ਅਤੇ ਇਸ ਲਈ ਯੋਨੋ ਐਪ ਜ਼ਰੀਏ ਅਪਲਾਈ ਕਰਨਾ ਹੋਵੇਗਾ। ਉੱਥੇ ਹੀ, ਪ੍ਰੋਸੈਸਿੰਗ ਫ਼ੀਸ ਵਿਚ ਛੋਟ ਨਾਲ 20 ਲੱਖ ਦੇ ਲੋਨ 'ਤੇ ਘੱਟੋ-ਘੱਟ 18 ਤੋਂ 20 ਹਜ਼ਾਰ ਰੁਪਏ ਦੀ ਬਚਤ ਹੋਵੇਗੀ ਕਿਉਂਕਿ ਆਮ ਤੌਰ 'ਤੇ ਪ੍ਰੋਸੈਸਿੰਗ ਫ਼ੀਸ ਲੋਨ ਦੀ 0.8 ਫ਼ੀਸਦੀ ਤੋਂ 1 ਫ਼ੀਸਦੀ ਹੁੰਦੀ ਹੈ।

ਇਹ ਵੀ ਪੜ੍ਹੋ- ਵੱਡਾ ਝਟਕਾ! ਰਸੋਈ ਗੈਸ ਹੋਰ ਹੋਈ ਮਹਿੰਗੀ, ਕੀਮਤਾਂ 'ਚ ਵਾਧਾ ਅੱਜ ਤੋਂ ਲਾਗੂ

SBI ਦੀ ਪੇਸ਼ਕਸ਼ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News