ਹੋਲੀ ਤੋਂ ਪਹਿਲਾਂ SBI ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਫਿਕਸਡ ਡਿਪਾਜ਼ਿਟ 'ਤੇ ਵਧੀਆ ਵਿਆਜ ਦਰਾਂ

Sunday, Mar 13, 2022 - 11:31 AM (IST)

ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ (SBI) ਨੇ ਹੋਲੀ ਤੋਂ ਪਹਿਲਾਂ ਕਰੋੜਾਂ ਗਾਹਕਾਂ ਨੂੰ ਤੋਹਫਾ ਦਿੱਤਾ ਹੈ। ਬੈਂਕ ਨੇ ਘਰੇਲੂ ਬਲਕ ਡਿਪਾਜ਼ਿਟ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਹ ਨਵੀਆਂ ਦਰਾਂ 10 ਮਾਰਚ ਤੋਂ ਲਾਗੂ ਹੋ ਗਈਆਂ ਹਨ। ਬਲਕ ਡਿਪਾਜ਼ਿਟ ਦਾ ਮਤਲਬ ਹੈ 2 ਕਰੋੜ ਰੁਪਏ ਅਤੇ ਇਸ ਤੋਂ ਵੱਧ ਦਾ ਫਿਕਸਡ ਡਿਪਾਜ਼ਿਟ। ਬੈਂਕ ਨੇ ਦਰਾਂ 'ਚ 20 ਤੋਂ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ।

ਨਵੀਆਂ ਦਰਾਂ 10 ਮਾਰਚ ਤੋਂ ਲਾਗੂ 

ਬੈਂਕ ਨੇ 211 ਦਿਨਾਂ ਤੋਂ 1 ਸਾਲ ਤੱਕ ਦੀ ਮਿਆਦੀ ਜਮ੍ਹਾ 'ਤੇ ਵਿਆਜ ਦਰਾਂ 3.1 ਤੋਂ ਵਧਾ ਕੇ 3.30 ਫੀਸਦੀ ਕਰ ਦਿੱਤੀਆਂ ਹਨ। ਇਸੇ ਤਰ੍ਹਾਂ 1 ਸਾਲ ਤੋਂ 10 ਸਾਲ ਤੱਕ ਦੀਆਂ ਵੱਖ-ਵੱਖ ਬਲਕ ਟਰਮ ਡਿਪਾਜ਼ਿਟ 'ਤੇ ਵਿਆਜ ਦਰਾਂ 3.10 ਤੋਂ ਵਧਾ ਕੇ 3.60 ਕਰ ਦਿੱਤੀਆਂ ਗਈਆਂ ਹਨ। ਭਾਰਤੀ ਸਟੇਟ ਬੈਂਕ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਕਿਹਾ ਕਿ ਇਹ ਨਵੀਆਂ ਵਿਆਜ ਦਰਾਂ 10 ਮਾਰਚ 2022 ਤੋਂ ਲਾਗੂ ਹੋ ਗਈਆਂ ਹਨ।

ਇਹ ਵੀ ਪੜ੍ਹੋ : ਉਪਭੋਗਤਾ ਬਿਨਾਂ ਹਾਲਮਾਰਕ ਵਾਲੇ ਗਹਿਣਿਆਂ ਦੀ ਵੀ ਕਰਵਾ ਸਕਦੇ ਹਨ ਸ਼ੁੱਧਤਾ ਦੀ ਜਾਂਚ

ਸੀਨੀਅਰ ਨਾਗਰਿਕਾਂ ਨੂੰ ਵੀ ਫਾਇਦਾ ਹੋਵੇਗਾ

ਐਸਬੀਆਈ ਇਸ ਲਾਭ ਨੂੰ ਆਪਣੇ ਸੀਨੀਅਰ ਸਿਟੀਜ਼ਨ ਗਾਹਕਾਂ ਨੂੰ ਵੀ ਪ੍ਰਦਾਨ ਕਰੇਗਾ। ਬੈਂਕ ਨੇ 211 ਦਿਨਾਂ ਤੋਂ 1 ਸਾਲ ਤੱਕ ਦੀ ਮਿਆਦੀ ਜਮ੍ਹਾ 'ਤੇ ਵਿਆਜ ਦਰਾਂ 3.60 ਤੋਂ ਵਧਾ ਕੇ 3.80 ਫੀਸਦੀ ਕਰ ਦਿੱਤੀਆਂ ਹਨ। ਇਸੇ ਤਰ੍ਹਾਂ 1 ਸਾਲ ਤੋਂ 10 ਸਾਲ ਤੱਕ ਦੀਆਂ ਵੱਖ-ਵੱਖ ਬਲਕ ਟਰਮ ਡਿਪਾਜ਼ਿਟ 'ਤੇ ਵਿਆਜ ਦਰਾਂ 3.60 ਤੋਂ ਵਧਾ ਕੇ 4.10 ਕਰ ਦਿੱਤੀਆਂ ਗਈਆਂ ਹਨ।

ਨਵਿਆਉਣ 'ਤੇ ਵੀ ਲਾਭ ਮਿਲੇਗਾ

ਐਸਬੀਆਈ ਨੇ ਕਿਹਾ ਕਿ ਇਨ੍ਹਾਂ ਨਵੀਆਂ ਐਫਡੀ ਦਰਾਂ ਦਾ ਲਾਭ ਨਵੀਂ ਜਮ੍ਹਾ ਕਰਨ ਦੇ ਨਾਲ-ਨਾਲ ਪੁਰਾਣੀ ਜਮ੍ਹਾਂ ਰਕਮ ਨੂੰ ਨਵਿਆਉਣ 'ਤੇ ਵੀ ਮਿਲੇਗਾ। ਇਸ ਦੇ ਨਾਲ ਹੀ ਮਿਆਦ ਪੂਰੀ ਹੋਣ ਤੋਂ ਪਹਿਲਾਂ FD ਕਢਵਾਉਣ 'ਤੇ 1% ਜੁਰਮਾਨਾ ਅਦਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਝਟਕਾ, ਹੁਣ PF 'ਤੇ ਮਿਲਣ ਵਾਲੀ ਵਿਆਜ ਦਰ ਹੋਵੇਗੀ 40 ਸਾਲਾਂ 'ਚ ਸਭ ਤੋਂ ਘੱਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News