FD ਗਾਹਕਾਂ ਨੂੰ ਲੱਗਾ ਜ਼ੋਰ ਦਾ ਝਟਕਾ, ਅੱਜ ਤੋਂ ਸਿਰਫ ਇੰਨਾ ਮਿਲੇਗਾ ਵਿਆਜ

02/10/2020 3:27:22 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੱਲੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ 'ਚ ਕੀਤੀ ਗਈ ਕਟੌਤੀ ਸੋਮਵਾਰ ਤੋਂ ਲਾਗੂ ਹੋ ਗਈ ਹੈ। 7 ਤੋਂ 45 ਦਿਨਾਂ ਵਾਲੀ ਐੱਫ. ਡੀ. ਨੂੰ ਛੱਡ ਕੇ ਬਾਕੀ ਸਭ 'ਚ ਕਟੌਤੀ ਕੀਤੀ ਗਈ ਹੈ। 46 ਦਿਨ ਤੋਂ 179 ਦਿਨਾਂ ਵਿਚਕਾਰ ਪੂਰੀ ਹੋਣੀ ਵਾਲੀ ਐੱਫ. ਡੀ. 'ਤੇ ਵਿਆਜ ਦਰ 0.50 ਫੀਸਦੀ ਘਟਾਈ ਗਈ ਹੈ, ਹੁਣ ਇਸ 'ਤੇ 5 ਫੀਸਦੀ ਵਿਆਜ ਦਰ ਨਾਲ ਹੀ ਰਿਟਰਨ ਮਿਲੇਗਾ।

180 ਤੋਂ 210 ਦਿਨ ਤੇ 211 ਦਿਨ ਤੋਂ 1 ਸਾਲ ਤੋਂ ਘੱਟ ਅੰਦਰ ਪੂਰੀ ਹੋਣ ਵਾਲੀ ਐੱਫ. ਡੀਜ਼. ਲਈ ਹੁਣ 5.50 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ। ਬੈਂਕ ਨੇ 180 ਦਿਨ ਤੋਂ ਲੈ ਕੇ 1 ਸਾਲ ਤੋਂ ਘੱਟ ਸਮੇਂ 'ਚ ਪੂਰੀ ਹੋਣ ਵਾਲੀ ਐੱਫ. ਡੀਜ਼. ਲਈ ਵਿਆਜ ਦਰਾਂ 'ਚ 0.30 ਫੀਸਦੀ ਦੀ ਕਟੌਤੀ ਕੀਤੀ ਹੈ।
ਉੱਥੇ ਹੀ, 1 ਸਾਲ ਤੋਂ ਲੈ ਕੇ 10 ਸਾਲਾਂ 'ਚ ਪੂਰੀ ਹੋਣ ਵਾਲੀ ਐੱਫ. ਡੀਜ਼. ਲਈ ਵਿਆਜ ਦਰ 0.10 ਫੀਸਦੀ ਘਟਾ ਦਿੱਤੀ ਗਈ ਹੈ। ਇਸ ਤਰ੍ਹਾਂ ਹੁਣ 1 ਸਾਲ ਦੀ ਐੱਫ. ਡੀ. ਕਰਵਾ ਲਓ ਚਾਹੇ 2 ਸਾਲ ਜਾਂ ਤਿੰਨ ਜਾਂ ਚਾਰ ਜਾਂ ਪੰਜ ਤੇ ਭਾਵੇਂ 10 ਸਾਲ ਦੀ, ਵਿਆਜ ਸਿਰਫ 6 ਫੀਸਦੀ ਮਿਲੇਗਾ, ਜੋ ਹੁਣ ਤੋਂ ਪਹਿਲਾਂ 6.10 ਫੀਸਦੀ ਦਿੱਤਾ ਜਾ ਰਿਹਾ ਸੀ। ਹਾਲਾਂਕਿ, ਲੰਮੇ ਸਮੇਂ ਦੀ ਐੱਫ. ਡੀ. ਕਰਵਾਉਣ 'ਤੇ ਇਹ ਫਾਇਦਾ ਹੈ ਕਿ ਭਵਿੱਖ 'ਚ ਦਰਾਂ ਹੋਰ ਘਟਣ ਨਾਲ ਤੁਹਾਨੂੰ ਹੁਣ ਵਾਲੀ ਦਰ ਨਾਲ ਹੀ ਰਿਟਰਨ ਮਿਲੇਗਾ।

ਜਨਰਲ ਪਬਲਿਕ ਲਈ FD ਦਰਾਂ
PunjabKesari

ਬਜ਼ੁਰਗਾਂ ਲਈ ਲਈ FD ਦਰਾਂ
ਬੈਂਕ ਸੀਨੀਅਰ ਸਿਟੀਜ਼ਨਸ ਯਾਨੀ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਜਨਰਲ ਪਬਲਿਕ ਨਾਲੋਂ ਐੱਫ. ਡੀ. 'ਤੇ ਵੱਧ ਵਿਆਜ ਦਿੰਦੇ ਹਨ। ਐੱਸ. ਬੀ. ਆਈ. 'ਚ ਸੀਨੀਅਰ ਸਿਟੀਜ਼ਨਸ ਨੂੰ ਜਨਰਲ ਪਬਲਿਕ ਨੂੰ ਫਿਕਸਡ ਡਿਪਾਜ਼ਿਟ 'ਤੇ ਦਿੱਤੇ ਜਾ ਰਹੇ ਵਿਆਜ ਤੋਂ 0.50 ਫੀਸਦੀ ਵੱਧ ਵਿਆਜ ਮਿਲਦਾ ਹੈ।

PunjabKesari



ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ਵਿਦੇਸ਼ ਪੜ੍ਹਨਾ ਹੋਣ ਜਾ ਰਿਹੈ ਮਹਿੰਗਾ, ਸਰਕਾਰ ਨੇ ਲਗਾ ਦਿੱਤਾ ਟੈਕਸਯੂਰਪ ਘੁੰਮਣਾ ਹੁਣ ਮਹਿੰਗਾ, ਵੀਜ਼ਾ ਫੀਸ ਵਧੀ, ► ਇੰਪੋਰਟ ਤੇ EXPORTs ਲਈ ਨਵਾਂ ਨਿਯਮ, 15 ਨੂੰ ਹੋਣ ਜਾ ਰਿਹੈ ਲਾਜ਼ਮੀ


Related News