SBI ਦਾ ਸ਼ੁੱਧ ਤਿਮਾਹੀ ਲਾਭ 41 ਫੀਸਦੀ ਦੀ ਵਾਧਾ ਦਰ ਨਾਲ 6,797 ਕਰੋੜ ਰੁਪਏ

01/31/2020 4:54:33 PM

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਸ਼ੁੱਧ ਲਾਭ ਸਾਲ 2019 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਇਕ ਸਾਲ ਪਹਿਲਾਂ ਦੀ ਇਸ ਮਿਆਦ ਤੋਂ 41 ਫੀਸਦੀ ਵਧ ਕੇ 6,797.25 ਕਰੋੜ ਰੁਪਏ ਹੋ ਗਿਆ ਹੈ। ਇਸ ਦੀ ਵੱਡੀ ਵਜ੍ਹਾ ਬੈਂਕ ਦੇ ਫਸੇ ਕਰਜ਼ਿਆਂ ਦੇ ਲਈ ਨੁਕਸਾਨ ਦੇ ਪ੍ਰਬੰਧ ਦਾ ਹੋਣਾ ਹੈ। ਇਕ ਸਾਲ ਪਹਿਲਾਂ ਇਸ ਮਿਆਦ 'ਚ ਉਸ ਨੂੰ 4,823.29 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ ਸੀ। ਸਟੇਟ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਤੀਜੀ ਤਿਮਾਹੀ 'ਚ ਉਸ ਦੀ ਏਕੀਕ੍ਰਿਤ ਆਮਦਨ ਵਧ ਕੇ 95,384.28 ਕਰੋੜ ਰੁਪਏ ਰਹੀ, 2018-19 ਦੀ ਇਸ ਤਿਮਾਹੀ 'ਚ 84,390.14 ਕਰੋੜ ਰੁਪਏ ਸੀ। ਬੈਂਕ ਦਾ ਪ੍ਰਦਰਸ਼ਨ ਪਰਿਸੰਪਤੀਆਂ ਦੇ ਮੋਰਚੇ 'ਤੇ ਸੁਧਰਿਆ ਹੈ। 31 ਦਸੰਬਰ 2019 ਤੱਕ ਬੈਂਕ ਦੀ ਕੁੱਲ ਗੈਰ-ਲਾਗੂ ਪਰਿਸੰਪਤੀਆਂ (ਐੱਨ.ਪੀ.ਏ.) ਡਿੱਗ ਕੇ 6.94 ਫੀਸਦੀ ਰਹੀ। ਇਕ ਸਾਲ ਪਹਿਲਾਂ ਇਸ ਮਿਆਦ 'ਚ ਇਹ ਅੰਕੜਾ 8.71 ਫੀਸਦੀ 'ਤੇ ਸੀ। ਇਸ ਦੌਰਾਨ ਸ਼ੁੱਧ ਐੱਨ.ਪੀ.ਏ. ਵੀ 3.95 ਫੀਸਦੀ ਤੋਂ ਡਿੱਗ ਕੇ 2.65 ਫੀਸਦੀ 'ਤੇ ਆ ਗਿਆ ਹੈ।  
ਸਿੰਗਲ ਆਧਾਰ 'ਤੇ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ 41.2 ਫੀਸਦੀ ਵਧ ਕੇ 5,583.36 ਕਰੋੜ ਰੁਪਏ ਹੋ ਗਿਆ ਹੈ। 2018-19 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਉਸ 3,954.81 ਕਰੋੜ ਰੁਪਏ ਦਾ ਸਿੰਗਲ ਸ਼ੁੱਧ ਲਾਭ ਹੋਇਆ ਹੈ। ਤੀਜੀ ਤਿਮਾਹੀ 'ਚ ਬੈਂਕ ਦੀ ਸਿੰਗਲ ਆਮਦਨ ਵਧ ਕੇ 76,797.91 ਕਰੋੜ ਰੁਪਏ ਰਹੀ ਜੋ 2018-19 ਦੀ ਇਸ ਤਿਮਾਹੀ 'ਚ 70,311.84 ਕਰੋੜ ਰੁਪਏ ਸੀ। ਸਿੰਗਲ ਆਧਾਰ 'ਤੇ ਬੈਂਕ ਦੇ ਫਸੇ ਕਰਜ਼ ਲਈ ਪ੍ਰਬੰਧ ਘੱਟ ਹੋ ਕੇ 8,193.06 ਕਰੋੜ ਰੁਪਏ ਰਹਿ ਗਿਆ। 2018-19 ਦੀ ਤੀਜੀ ਤਿਮਾਹੀ ਦੇ ਦੌਰਾਨ ਉਸ ਨੇ 13,970.82 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀ।


Aarti dhillon

Content Editor

Related News