SBI ਨੂੰ ਹੁਣ ਤੱਕ ਮਿਲੇ 14 ਹਜ਼ਾਰ ਕਰੋੜ ਦੇ ਗੁਲਾਬੀ ਨੋਟ, ਜਾਣੋ ਕਿੰਨੇ ਕਰੋੜ ਬਦਲੇ

05/30/2023 4:34:20 PM

ਬਿਜ਼ਨੈੱਸ ਡੈਸਕ: ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਬੈਂਕਾਂ ਕੋਲੋ ਇਹ ਨੋਟ ਵੱਡੀ ਗਿਣਤੀ ਵਿੱਚ ਵਾਪਸ ਆਏ ਹਨ। SBI ਕੋਲ 23 ਮਈ ਤੋਂ ਹੁਣ ਤੱਕ 2000 ਦੇ ਨੋਟਾਂ ਦੇ ਰੂਪ ਵਿੱਚ 14,000 ਕਰੋੜ ਰੁਪਏ ਜਮ੍ਹਾ ਹੋ ਗਏ ਹਨ ਅਤੇ 3,000 ਕਰੋੜ ਰੁਪਏ ਬਦਲੇ ਜਾ ਚੁੱਕੇ ਹਨ। ਐੱਸਬੀਆਈ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਇੱਕ ਸਮਾਗਮ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਖਾਰਾ ਨੇ ਕਿਹਾ, “2000 ਰੁਪਏ ਦੇ ਨੋਟ ਫਿਲਹਾਲ ਕਾਨੂੰਨੀ ਟੈਂਡਰ ਬਣੇ ਰਹਿਣਗੇ ਅਤੇ ਆਰਬੀਆਈ ਨੇ ਇਨ੍ਹਾਂ ਨੂੰ ਬਦਲਣ ਲਈ ਲੰਬਾ ਸਮਾਂ ਦਿੱਤਾ ਹੈ। ਇਸ ਲਈ ਗਾਹਕਾਂ ਵਿੱਚ ਕੋਈ ਘਬਰਾਹਟ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ- IPL 2023: ਹਾਰੀ ਖੇਡ ਨੂੰ ਜਿੱਤ 'ਚ ਬਦਲਣ ਵਾਲੇ ਜਡੇਜਾ ਦੀ MLA ਪਤਨੀ ਹੋਈ ਭਾਵੁਕ, ਪਤੀ ਨੂੰ ਕਲਾਵੇ 'ਚ ਲੈ ਕੇ ਵਹਾਏ ਹੰਝੂ

ਦਿੱਲੀ ਹਾਈਕੋਰਟ ਨੇ ਖ਼ਾਰਿਜ਼ ਕੀਤੀ ਪਟੀਸ਼ਨ
ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੀਆਂ ਨੋਟੀਫਿਕੇਸ਼ਨਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜੋ ਬਿਨਾਂ ਕਿਸੇ ਪਛਾਣ ਸਬੂਤ ਦੇ ਕਰੰਸੀ ਐਕਸਚੇਂਜ ਦੀ ਇਜਾਜ਼ਤ ਦਿੰਦੇ ਹਨ। ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੀ ਡਿਵੀਜ਼ਨ ਬੈਂਚ ਨੇ 23 ਮਈ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖਦਿਆਂ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਰਿਜ਼ਰਵ ਬੈਂਕ ਦੇ ਸੀਨੀਅਰ ਵਕੀਲ ਪਰਾਗ ਪੀ. ਤ੍ਰਿਪਾਠੀ ਦੇ ਵਕੀਲ ਨੇ ਪਿਛਲੇ ਹਫ਼ਤੇ ਜਨਹਿਤ ਪਟੀਸ਼ਨ (ਪੀਆਈਐੱਲ) 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਇਸ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ।
 


rajwinder kaur

Content Editor

Related News