SBI ਨੇ 2017 ''ਚ ਹੀ ਦੇ ਦਿੱਤੀ ਸੀ ਕਨਿਸ਼ਕ ਸੋਨੇ ''ਚ ਧੋਖਾਧੜੀ ਦੀ ਜਾਣਕਾਰੀ

Saturday, Mar 24, 2018 - 12:16 PM (IST)

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਕਿਹਾ ਕਿ ਉਸ ਨੇ ਚੇਨਈ ਦੀ ਕਨਿਸ਼ਕ ਸੋਨਾ ਪ੍ਰਾਈਵੇਟ ਲਿਮਟਿਡ ਦੇ ਧੋਖਾਧੜੀ ਵਾਲਾ ਖਾਤਾ ਹੋਣ ਦੀ ਜਾਣਕਾਰੀ ਨਵੰਬਰ 2017 'ਚ ਹੀ ਦੇ ਦਿੱਤੀ ਸੀ। ਸ਼ੇਅਰ ਬਾਜ਼ਾਰ ਦੁਆਰਾ ਅਖਬਾਰ 'ਚ ਛੱਪੀ ਖੂਬਰ 'ਤੇ ਮੰਗੇ ਗਏ  ਸਪੱਸ਼ਟੀਕਰਨ ਦੇ ਬਾਰੇ 'ਚ ਬੈਂਕ ਨੇ ਦੱਸਿਆ ਕਿ ਉਸਨੇ 16 ਨਵੰਬਰ 2017 ਨੂੰ ਹੀ ਕਨਿਸ਼ਕ ਦੇ 215 ਕਰੋੜ ਰੁਪਏ ਆਂਵਟਨ ਨੂੰ ਧੋਖਾਧੜੀ ਵਾਲਾ ਖਾਤਾ ਕਰਾਰ ਦੇ ਦਿੱਤਾ ਸੀ।

ਬੈਂਕ ਨੇ ਇਸਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਨੂੰ 21 ਨਵੰਬਰ 2017 ਨੂੰ ਦਿੱਤੀ ਸੀ ਅਤੇ ਇਸ 'ਤੇ ਜ਼ਰੂਰੀ ਕਾਰਵਾਈ ਦੇ ਲਈ ਸੀ.ਬੀ.ਆਈ. ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਇਸੇ ਪ੍ਰਕਾਰ ਨਾਥੇਲਾ ਸੰਪਥ ਜੌਹਰੀ ਪ੍ਰਾਈਵੇਟ ਲਿਮਟਿਡ ਨੂੰ  250 ਕਰੋੜ ਰੁਪਏ ਦੇ ਕਰਜ਼  ਦੇ ਧੋਖਾਧੜੀ ਵਾਲੇ ਖਾਤੇ 'ਚ ਬਦਲ ਜਾਣ ਦੀ ਜਾਣਕਾਰੀ ਬੈਂਕ ਨੇ 22 ਸਤੰਬਰ 2017 ਨੂੰ ਦੇ ਦਿੱਤੀ ਸੀ। ਇਸ ਸਬੰਧ 'ਚ ਵੀ ਸੀ.ਬੀ.ਆਈ. ਨੂੰ ਦੱਸ ਦਿੱਤਾ ਗਿਆ ਸੀ।


Related News