SBI ਨੇ ਕੀਤਾ ਇਹ ਖਾਸ ਟਵੀਟ, ਹੋ ਸਕਦਾ ਹੈ ਤੁਹਾਡਾ ਖਾਤਾ ਬੰਦ

Monday, Nov 20, 2017 - 04:35 PM (IST)

ਨਵੀਂ ਦਿੱਲੀ— ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਇਸ ਸਾਲ ਦੀ 31 ਦਸੰਬਰ ਤੱਕ ਇਹ ਕੰਮ ਹਰ ਹਾਲ 'ਚ ਕਰਨਾ ਹੋਵੇਗਾ। ਭਾਰਤੀ ਸਟੇਟ ਬੈਂਕ ਦੇ ਅਨੁਸਾਰ 31 ਦਸੰਬਰ ਤੱਕ ਤੁਹਾਨੂੰ ਆਪਣੇ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਜੋੜਨਾ ਜ਼ਰੂਰੀ ਹੋਵੇਗਾ। ਅਜਿਹਾ ਨਾਂ ਕਰਨ ਵਾਲਿਆਂ ਗਾਹਕਾਂ ਦਾ ਬੈਂਕ ਖਾਤਾ ਬੰਦ ਕਰ ਦਿੱਤਾ ਜਾਵੇਗਾ।
ਐੱਸ.ਬੀ.ਆਈ. ਨੇ ਕੀਤਾ ਟਵੀਟ
ਬੈਂਕ ਨੇ ਟਵਿੱਟਰ 'ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਡਿਜ਼ੀਟਲ ਜ਼ਿੰਦਗੀ ਦੇ ਲਾਭ ਉਠਾਉਣ ਲਈ ਆਪਣੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਜਲਦ ਤੋਂ ਜਲਦ ਲਿੰਕ ਕਰੋ। ਇਸਦੇ ਲਈ 31 ਦਸੰਬਰ ਆਖਰੀ ਤਾਰੀਖ ਹੈ। ਜੋ ਗਾਹਕ ਅਜਿਹਾ ਨਹੀਂ ਕਰਣਗੇ, ਉਨ੍ਹਾਂ ਦਾ ਖਾਤਾ 1 ਜਨਵਰੀ ਤੋਂ ਉਦੋਂ ਤੱਕ ਬੰਦ ਕਰ ਦਿੱਤਾ ਜਾਵੇਗਾ ਜਿਨ੍ਹਾਂ ਤੱਕ ਆਧਾਰ ਨੰਬਰ ਨੂੰ ਬੈਂਕ ਖਾਤੇ ਨਾਲ ਲਿੰਕ ਨਹੀਂ ਕੀਤਾ ਜਾਵੇਗਾ।
ਹੋਵੇਗਾ ਇਹ ਨੁਕਸਾਨ
ਜੇਕਰ ਤੁਹਾਨੂੰ ਹੁਣ ਤੱਕ ਆਪਣੇ ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਫਿਰ ਖਾਤੇ 'ਚ ਪਏ ਪੈਸੇ ਨੂੰ ਨਾ ਤਾਂ ਤੁਸੀਂ ਕੱਢ ਸਕਦੇ ਹੋ ਨਾ ਜਮ੍ਹਾਂ ਕਰਾ ਸਕਦੇ ਹੋ। ਇਸਦੇ ਇਲਾਵਾ ਬੈਂਕ ਖਾਤੇ 'ਚ ਫੰਡ ਟ੍ਰਾਂਸਫਰ ਵੀ ਨਹੀਂ ਹੋਵੇਗਾ। ਜੇਕਰ ਤੁਹਾਨੂੰ ਖਾਤੇ ਤੋਂ ਕੋਈ ਲੋਨ ਚੱਲ ਰਿਹਾ ਹੈ ਤਾਂ ਫਿਰ ਉਸਦੀ ਕਿਸਤ ਵੀ ਜਮ੍ਹਾਂ ਨਹੀਂ ਹੋਵੇਗੀ।


Related News