SBI ਕਾਰਡ ਦਾ IPO ਦੋ ਮਾਰਚ ਨੂੰ ਖੁੱਲ੍ਹੇਗਾ

02/21/2020 9:36:42 AM

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦੀ ਇਕਾਈ ਐੱਸ.ਬੀ.ਆਈ. ਕਾਰਡ ਐਂਡ ਪੇਮੈਂਟ ਸਰਵਿਸੇਜ਼ ਦਾ 9,000 ਕਰੋੜ ਰੁਪਏ ਦਾ ਸ਼ੁਰੂਆਤੀ ਜਨਤਕ ਨਿਰਗਮ (ਆਈ.ਪੀ.ਓ.) ਅਭਿਦਾਨ ਦੇ ਲਈ ਦੋ ਮਾਰਚ ਨੂੰ ਖੁੱਲ੍ਹੇਗਾ। ਕੰਪਨੀ ਨੇ ਪਿਛਲੇ ਸਾਲ ਨਵੰਬਰ 'ਚ ਆਈ.ਪੀ.ਓ. ਲਈ ਵੇਰਵਾ ਪੁਸਤਕਾ ਜਮ੍ਹਾ ਕੀਤੀ ਸੀ। ਇਸ ਨੂੰ ਭਾਰਤੀ ਪ੍ਰਤੀਭੂਤੀ ਅਤੇ ਵਿਨਿਯਮ ਬੋਰਡ (ਸੇਬੀ) ਤੋਂ 11 ਫਰਵਰੀ ਨੂੰ ਮਨਜ਼ੂਰੀ ਮਿਲੀ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਆਈ.ਪੀ.ਓ. ਅਭਿਦਾਨ ਲਈ ਦੋ ਮਾਰਚ ਨੂੰ ਖੁੱਲ੍ਹੇਗਾ ਅਤੇ ਪੰਜ ਮਾਰਚ ਨੂੰ ਬੰਦ ਹੋਵੇਗਾ। ਵੇਰਵਾ ਪੁਸਤਕਾਂ ਮੁਤਾਬਕ ਐੱਸ.ਬੀ.ਆਈ. ਕਾਰਡ ਵਿਕਰੀ ਪੇਸ਼ਕਸ਼ ਦੇ ਰਾਹੀਂ 1,30,526,798 ਇਕਵਿਟੀ ਸ਼ੇਅਰ ਜਾਰੀ ਕਰੇਗਾ। ਇਸ 'ਚ 37,293.371 ਸ਼ੇਅਰ ਦੀ ਵਿਕਰੀ ਐੱਸ.ਬੀ.ਆਈ. ਅਤੇ 93,233.427 ਸ਼ੇਅਰ ਦੀ ਪੇਸ਼ਕਸ਼ ਕਾਰਲਾਈਲ ਗਰੁੱਪ ਕਰੇਗਾ। ਇਸ ਦੇ ਇਲਾਵਾ ਕੰਪਨੀ 500 ਕਰੋੜ ਰੁਪਏ ਦਾ ਤਾਜ਼ਾ ਇਕਵਿਟੀ ਸ਼ੇਅਰ ਜਾਰੀ ਕਰੇਗੀ। ਐੱਸ.ਬੀ.ਆਈ. ਕਾਰਡ 'ਚ 76 ਫੀਸਦੀ ਹਿੱਸੇਦਾਰੀ ਹੈ। ਐੱਸ.ਬੀ.ਆਈ. ਕਾਰਡ ਦੇਸ਼ 'ਚ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੀ ਦੂਜੀ ਬਾਡੀਜ਼ ਹੈ। ਉਸ ਦੀ ਬਾਜ਼ਾਰ ਹਿੱਸੇਦਾਰੀ 18 ਫੀਸਦੀ ਹੈ।  


Aarti dhillon

Content Editor

Related News