SBI, HDFC,ICICI ਬੈਂਕ ਵਿੱਤੀ ਪ੍ਰਣਾਲੀ ਦੇ ਲਿਹਾਜ ਨਾਲ ਅਹਿਮ ਬੈਂਕ : RBI

01/20/2021 9:54:40 AM

ਮੁੰਬਈ (ਭਾਸ਼ਾ)– ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਜਨਤਕ ਖੇਤਰ ਦਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨਿੱਜੀ ਖੇਤਰ ਦਾ ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਘਰੇਲੂ ਪ੍ਰਣਾਲੀਗਤ ਰੂਪ ਨਾਲ ਅਹਿਮ ਬੈਂਕ (ਡੀ-ਐੱਸ. ਆਈ. ਬੀ.) ਅਤੇ ਸੰਸਥਾਨ ਹਨ ਅਤੇ ਇਹ ਇੰਨੇ ਵਿਸ਼ਾਲ ਹਨ ਕਿ ਇਨ੍ਹਾਂ ਨੂੰ ਅਸਫਲ ਨਹੀਂ ਹੋਣ ਦਿੱਤਾ ਜਾ ਸਕਦਾ ਹੈ।

ਐੱਸ. ਬੀ. ਆਈ. ਦੇ ਘੇਰੇ ’ਚ ਆਉਣ ਵਾਲੇ ਬੈਂਕਾਂ ਦੀ ਉੱਚ ਪੱਧਰੀ ਨਿਗਰਾਨੀ ਕੀਤੀ ਜਾਂਦੀ ਹੈ, ਜਿਸ ਨਾਲ ਕਿ ਇਨ੍ਹਾਂ ਬੈਂਕਾਂ ਦੇ ਕੰਮਕਾਜ ਨੂੰ ਦਰੁਸਤ ਰੱਖਿਆ ਜਾ ਸਕੇ ਅਤੇ ਵਿੱਤੀ ਸੇਵਾਵਾਂ ’ਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਿਆ ਜਾ ਸਕੇ।

ਰਿਜ਼ਰਵ ਬੈਂਕ ਨੇ ਪ੍ਰਣਾਲੀਗਤ ਤੌਰ ’ਤੇ ਅਹਿਮ ਬੈਂਕਾਂ ਬਾਰੇ ਵਿਵਸਥਾ ਨੂੰ ਜੁਲਾਈ 2014 ’ਚ ਜਾਰੀ ਕੀਤਾ ਸੀ। ਡੀ-ਐੱਸ. ਆਈ. ਬੀ. ਦੇ ਘੇਰੇ ’ਚ ਆਉਣ ਵਾਲੇ ਬੈਂਕਾਂ ਦਾ ਨਾਂ ਦੱਸਣਾ ਹੁੰਦਾ ਹੈ। ਇਹ ਵਿਵਸਥਾ 2015 ਤੋਂ ਚੱਲ ਰਹੀ ਹੈ ਅਤੇ ਇਨ੍ਹਾਂ ਬੈਂਕਾਂ ਨੂੰ ਉਨ੍ਹਾਂ ਦੀ ਪ੍ਰਣਾਲੀ ’ਚ ਮਹੱਤਵ ਦੇ ਲਿਹਾਜ ਨਾਲ ਉਚਿੱਤ ਮਾਪਦੰਡਾਂ ਦੇ ਘੇਰੇ ’ਚ ਰੱਖਿਆ ਜਾਂਦਾ ਹੈ।


cherry

Content Editor

Related News