ਸਾਊਦੀ ਅਰਾਮਕੋ ਦੇ 2019 ਦੇ ਸ਼ੁੱਧ ਲਾਭ ''ਚ 20.6 ਫੀਸਦੀ ਦੀ ਭਾਰੀ ਗਿਰਾਵਟ
Sunday, Mar 15, 2020 - 03:15 PM (IST)
ਰਿਯਾਦ—ਸਾਊਦੀ ਅਰਾਮਕੋ ਦੇ 2019 ਦੇ ਸ਼ੁੱਧ ਲਾਭ 'ਚ ਭਾਰੀ ਗਿਰਾਵਟ ਆਈ ਹੈ। ਊਰਜਾ ਖੇਤਰ ਦੀ ਦਿੱਗਜ ਕੰਪਨੀ ਨੇ ਐਤਵਾਰ ਨੂੰ ਦੱਸਿਆ ਕਿ ਬੀਤੇ ਸਾਲ ਉਸ ਦਾ ਸ਼ੁੱਧ ਲਾਭ 20.6 ਫੀਸਦੀ ਹੇਠਾਂ ਆ ਗਿਆ। ਕੰਪਨੀ ਨੇ ਬਿਆਨ 'ਚ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਅਤੇ ਉਤਪਾਦਨ ਦਾ ਪੱਧਰ ਘੱਟ ਰਹਿਣ ਦੀ ਵਜ੍ਹਾ ਨਾਲ ਉਸ ਦਾ ਮੁਨਾਫਾ ਘਟਿਆ ਹੈ।
ਸਾਊਦੀ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਬੀਤੇ ਸਾਲ ਉਸ ਦਾ ਸ਼ੁੱਧ ਲਾਭ 88.2 ਅਰਬ ਡਾਲਰ ਰਿਹਾ ਜੋ 2018 'ਚ 111.1 ਅਰਬ ਡਾਲਰ ਰਿਹਾ ਸੀ। ਕੰਪਨੀ ਨੇ ਕਿਹਾ ਕਿ ਮੁਨਾਫਾ ਘਟਣ ਦਾ ਮੁਖ ਕਾਰਨ ਕੱਚੇ ਤੇਲ ਦੀ ਕੀਮਤਾਂ 'ਚ ਗਿਰਾਵਟ ਅਤੇ ਉਤਪਾਦਨ 'ਚ ਕਮੀ ਹੈ।