ਸਾੜੀ ਦੇ ਕਾਰੋਬਾਰ ਦਾ ਦੇਸ਼ ''ਚ ਚੰਗਾ ਪ੍ਰਦਰਸ਼ਨ, ਇਕ ਲੱਖ ਕਰੋੜ ਦੇ ਪਾਰ ਪਹੁੰਚੀ ਇੰਡਸਟਰੀ

09/20/2022 4:10:08 PM

ਬਿਜਨੈੱਸ ਡੈਸਕ- ਸਾਡੇ ਦੇਸ਼ 'ਚ ਅੱਜ ਵੀ ਸਾੜੀ ਔਰਤਾਂ ਦੀਆਂ ਸਭ ਤੋਂ ਪਸੰਦੀਦਾ ਪੋਸ਼ਾਕਾਂ 'ਚੋਂ ਇਕ ਮੰਨੀ ਜਾਂਦੀ ਹੈ। ਔਰਤਾਂ ਸਿਰਫ ਘਰੇਲੂ ਮਾਹੌਲ ਜਾਂ ਕਿਸੇ ਪਾਰਟੀ 'ਚ ਹੀ ਨਹੀਂ ਸਗੋਂ ਸਾੜੀ ਨੂੰ ਅਧਿਕਾਰਿਕ ਮਾਹੌਲ 'ਚ ਵੀ ਪਹਿਣਨਾ ਪਸੰਦ ਕਰਦੀਆਂ ਹਨ। ਸ਼ਾਇਦ ਇਹ ਹੀ ਕਾਰਨ ਹੈ ਕਿ ਦੇਸ਼ 'ਚ ਸਾੜੀ ਦਾ ਕਾਰੋਬਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਇਕ ਰਿਪੋਰਟ ਮੁਤਾਬਕ ਦੇਸ਼ 'ਚ ਸਾੜੀ ਦਾ ਕਾਰੋਬਾਰ ਇਕ ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ। ਹਾਲਾਂਕਿ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਖੇਤਰ ਉੱਤਰ ਭਾਰਤ ਦਾ ਹਿੱਸਾ ਸਿਰਫ਼ 15,000 ਕਰੋੜ ਦਾ ਹੈ। ਇਕ ਰਿਪੋਰਟ ਮੁਤਾਬਕ 37 ਕਰੋੜ ਭਾਰਤੀ ਔਰਤਾਂ ਜਿਨ੍ਹਾਂ ਦੀ ਉਮਰ 25 ਸਾਲ ਤੋਂ ਜ਼ਿਆਦਾ ਹੈ ਉਹ ਸਾਲਾਨਾ ਔਸਤਨ 3,500 ਤੋਂ 4,000 ਰੁਪਏ ਸਾੜੀ ਖਰੀਦਣ 'ਚ ਖ਼ਰਚ ਕਰਦੀਆਂ ਹਨ। 
ਸਾੜੀ ਉਦਯੋਗ 25 ਸਾਲ ਤੋਂ ਜ਼ਿਆਦਾ ਉਮਰ ਵਾਲੀਆਂ ਔਰਤਾਂ ਨੂੰ ਫੋਕਸ 'ਚ ਰੱਖ ਕੇ ਕੰਮ ਕਰਦਾ ਹੈ, ਅਜਿਹਾ ਅਨੁਮਾਨ ਹੈ ਕਿ ਸਾਲ 2031 ਤਕ ਇਨ੍ਹਾਂ ਔਰਤਾਂ ਦੀ ਗਿਣਤੀ 45.5 ਕਰੋੜ ਅਤੇ 2036 ਤੱਕ 49 ਕਰੋੜ ਹੋ ਸਕਦੀ ਹੈ। ਇਕ ਰਿਪੋਰਟ ਮੁਤਾਬਕ ਉੱਤਰ ਭਾਰਤ 'ਚ ਸਾੜੀ ਦਾ ਕਾਰੋਬਾਰ ਵਿੱਤੀ ਸਾਲ 2020 ਤੋਂ 2025 ਦੇ ਵਿਚਾਲੇ ਸਾਲਾਨਾ 6 ਫੀਸਦੀ ਦੀ ਦਰ ਨਾਲ ਵਧ ਸਕਦਾ ਹੈ।
ਬਨਾਰਸੀ ਸਾੜੀ ਜ਼ਿਆਦਾ ਮਸ਼ਹੂਰ
ਦੇਸ਼ ਭਰ 'ਚ ਬਨਾਰਸੀ ਸਾੜੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਇਸ ਤੋਂ ਬਾਅਦ ਰਾਜਸਥਾਨ ਦੇ ਕੋਟਾ ਦਾ ਨਾਮ ਆਉਂਦਾ ਹੈ। ਮੱਧ ਪ੍ਰਦੇਸ਼ ਦੀ ਚੰਦੇਰੀ ਦੀ ਸ਼ੁਰੂਆਤ 13ਵੀਂ ਸਦੀ 'ਚ ਹੋਈ ਸੀ।
31 ਫੀਸਦੀ ਹਿੱਸਾ ਵਿਆਹਾਂ ਅਤੇ ਤਿਉਹਾਰੀ ਸੀਜ਼ਨ 'ਚ 
ਸਾੜੀਆਂ ਦੀ 41 ਫੀਸਦੀ ਵਿੱਕਰੀ ਤਿਉਹਾਰੀ ਅਤੇ ਵਿਆਹਾਂ ਦੇ ਸੀਜ਼ਨ 'ਚ ਹੁੰਦੀ ਹੈ ਭਾਵ 23,200 ਕਰੋੜ ਰੁਪਏ ਦੀਆਂ ਸਾੜੀਆਂ ਇਸ ਦੌਰਾਨ ਵਿਕੀਆਂ ਹਨ। ਇਸ ਨੂੰ ਦੇਖਦੇ ਹੋਏ ਰਿਲਾਇੰਸ ਰਿਟੇਲ, ਟਾਟਾ ਗਰੁੱਪ ਅਤੇ ਬਿਰਲਾ ਵੱਖ-ਵੱਖ ਬ੍ਰਾਂਡ ਦੇ ਰਾਹੀਂ ਇਸ ਸੈਕਟਰ 'ਚ ਮੌਜੂਦ ਹੈ। ਆਉਣ ਵਾਲੇ ਸਮੇਂ 'ਚ ਕੰਪਨੀਆਂ ਜ਼ਿਆਦਾ ਵਿਸਤਾਰ ਦੀ ਯੋਜਨਾ ਬਣਾ ਰਹੀਆਂ ਹਨ। 


Aarti dhillon

Content Editor

Related News