Make In India ਤਹਿਤ ਹੁਣ ਸੈਮਸੰਗ ਆਈ ਅੱਗੇ, ਗ੍ਰੇਟਰ ਨੋਇਡਾ ਸਥਿਤ ਫੈਕਟਰੀ ''ਚ ਲੈਪਟਾਪ ਨਿਰਮਾਣ ਕੀਤਾ ਸ਼ੁਰੂ

Monday, Aug 18, 2025 - 11:12 AM (IST)

Make In India ਤਹਿਤ ਹੁਣ ਸੈਮਸੰਗ ਆਈ ਅੱਗੇ, ਗ੍ਰੇਟਰ ਨੋਇਡਾ ਸਥਿਤ ਫੈਕਟਰੀ ''ਚ ਲੈਪਟਾਪ ਨਿਰਮਾਣ ਕੀਤਾ ਸ਼ੁਰੂ

ਨਵੀਂ ਦਿੱਲੀ- ਦੱਖਣ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਭਾਰਤ 'ਚ ਗ੍ਰੇਟਰ ਨੋਇਡਾ ਸਥਿਤ ਆਪਣੇ ਕਾਰਖਾਨੇ ’ਚ ਲੈਪਟਾਪ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਪਹਿਲਾਂ ਤੋਂ ਹੀ ਗ੍ਰੇਟਰ ਨੋਇਡਾ ਸਥਿਤ ਆਪਣੇ ਕਾਰਖਾਨੇ ’ਚ ਮੋਬਾਇਲ, ਸਮਾਰਟਵਾਚ ਅਤੇ ਟੈਬਲੇਟ ਬਣਾ ਰਹੀ ਸੀ। ਹੁਣ ਇਸ ’ਚ ਲੈਪਟਾਪ ਵੀ ਸ਼ਾਮਲ ਹੋ ਗਿਆ ਹੈ। ਇਕ ਸੂਤਰ ਨੇ ਦੱਸਿਆ,“ਸੈਮਸੰਗ ਨੇ ਆਪਣੇ ਨਿਰਮਾਣ ਪੋਰਟਫੋਲੀਓ ਦਾ ਵਿਸਥਾਰ ਕੀਤਾ ਹੈ। ਕੰਪਨੀ ਨੇ ਗ੍ਰੇਟਰ ਨੋਇਡਾ ਸਥਿਤ ਕਾਰਖਾਨੇ ’ਚ ਲੈਪਟਾਪ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸੈਮਸੰਗ ਦੀ ਯੋਜਨਾ ਭਾਰਤ ’ਚ ਹੋਰ ਵੀ ਕਈ ਉਪਕਰਨ ਬਣਾਉਣ ਦੀ ਹੈ।”

ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਣਵ ਨੇ ਸ਼ਨੀਵਾਰ ਨੂੰ ਸੈਮਸੰਗ ਦੇ ਵੱਡੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਸੈਮਸੰਗ ਭਾਰਤ 'ਚ ਆਪਣੀ ਪ੍ਰਤਿਭਾ ਨਵੀਨਤਾ ਰਾਹੀਂ ਆਧੁਨਿਕ ਤਕਨਾਲੋਜੀ ਵਾਲੇ ਉਪਕਰਣਾਂ ਦਾ ਨਿਰਮਾਣ ਵਧਾ ਰਹੀ ਹੈ। ਵੈਸ਼ਣਵ ਨੇ ਸੈਮਸੰਗ ਦੱਖਣ-ਪੱਛਮੀ ਏਸ਼ੀਆ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੇਬੀ ਪਾਰਕ ਅਤੇ ਸੈਮਸੰਗ ਦੱਖਣ-ਪੱਛਮੀ ਏਸ਼ੀਆ ਦੇ ਕਾਰਪੋਰੇਟ ਉੱਪ ਪ੍ਰਧਾਨ ਐੱਸ.ਪੀ. ਚੁਨ ਨਾਲ ਬੈਠਕ ਤੋਂ ਬਾਅਦ ਸ਼ਨੀਵਾਰ ਨੂੰ ਕਿਹਾ,''ਸੈਮਸੰਗ ਭਾਰਤ 'ਚ ਆਪਣੇ ਉੱਨਤ ਤਕਨਾਲੋਜੀ ਉਪਕਰਣਾਂ ਦੇ ਨਿਰਮਾਣ ਦਾ ਵਿਸਥਾਰ ਜਾਰੀ ਰੱਖੇ ਹੋਏ ਹੈ।'' ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਅਨੁਸਾਰ, ਸੈਮਸੰਗ ਮੁੱਲ ਅਤੇ ਮਾਤਰਾ ਦੇ ਹਿਸਾਬ ਨਾਲ ਭਾਰਤ ਦੀ ਦੂਜੀ ਸਭ ਤੋਂ  ਵੱਡੀ ਸਮਾਰਟਫੋਨ ਕੰਪਨੀ ਹੈ। ਹਾਲਾਂਕਿ ਲੈਪਟਾਪ ਸੈਗਮੈਂਟ 'ਚ ਜ਼ਿਆਦਾ ਪ੍ਰਵੇਸ਼ ਨਹੀਂ ਕਰ ਸਕੀ ਹੈ। ਸਾਈਬਰਮੀਡੀਆ ਰਿਸਰਚ ਦੀ ਰਿਪੋਰਟ ਅਨੁਸਾਰ ਸੈਮਸੰਗ ਟੈਬਲੇਟ ਪੀਸੀ ਸੈਗਮੈਂਟ 'ਚ 15 ਫੀਸਦੀ ਹਿੱਸੇਦਾਰੀ ਨਾਲ ਦੂਜੇ ਨੰਬਰ 'ਤੇ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News