ਭਾਰਤ ਲਈ ਖੁਸ਼ਖਬਰੀ, ਸੈਮਸੰਗ ਨੇ ਚੀਨ ’ਚ ਬੰਦ ਕੀਤਾ ਫੋਨ ਦਾ ਕਾਰੋਬਾਰ

10/03/2019 12:43:24 PM

ਗੈਜੇਟ ਡੈਸਕ– ਸੈਮਸੰਗ ਨੇ ਚੀਨ ’ਚੋਂ ਆਪਣਾ ਮੋਬਾਇਲ ਕਾਰੋਬਾਰ ਸਮੇਟ ਲਿਆ ਹੈ। ਕੰਪਨੀ ਨੇ ਚੀਨ ’ਚ ਆਪਣੇ ਸਾਰੇ ਮੋਬਾਇਲ ਮੈਨਿਊਫੈਕਚਰਿੰਗ ਯੂਨਿਟ ਬੰਦ ਕਰਨ ਦਾ ਐਲਾਨ ਕੀਤਾ ਹੈ। ਚੀਨ ਦੀਆਂ ਲੋਕਲ ਕੰਪਨੀਆਂ ਦੇ ਅੱਗੇ ਸੈਮਸੰਗ ਲਈ ਟਿਕਣਾ ਮੁਸ਼ਕਲ ਹੋ ਗਿਆ ਸੀ। ਸੈਮਸੰਗ ਦੇ ਇਸ ਫੈਸਲੇ ਨਾਲ ਭਾਰਤ ਨੂੰ ਫਾਇਦਾ ਹੋ ਸਕਦਾ ਹੈ। 

ਪਿਛਲੇ ਇਕ ਸਾਲ ਤੋਂ ਸੈਮਸੰਗ ਚੀਨ ’ਚ ਕਾਰੋਬਾਰ ਬੰਦ ਕਰਨ ਦਾ ਸੰਕੇਤ ਦੇ ਰਹੀ ਸੀ। ਪਿਛਲੇ ਸਾਲ ਹੀ ਹੋਈਝਾਊ ’ਚ ਮੋਬਾਇਲ ਕਾਰਖਾਨਾ ਬੰਦ ਕੀਤਾ ਗਿਆ ਸੀ। ਇਕ ਹੋਰ ਕਾਰਖਾਨੇ ’ਚ ਪ੍ਰੋਡਕਸ਼ਨ ਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ। ਚੀਨ ’ਚ ਆਰਥਿਕ ਸੁਸਤੀ ਅਤੇ ਲੇਬਰ ਕਾਸਟ ਜ਼ਿਆਦਾ ਹੋਣਾ ਵੀ ਇਸ ਦਾ ਕਾਰਨ ਬਣਿਆ। ਸੈਮਸੰਗ ਦੇ ਮੁਕਾਬਲੇ ਚੀਨੀ ਕੰਪਨੀਆਂ ਨੇ ਸਸਤੀਆਂ ਦਰਾਂ ’ਤੇ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਸੀ। 

ਸੋਨੀ ਨੇ ਵੀ ਕਿਹਾ ਹੈ ਕਿ ਉਹ ਸਮਾਰਟਫੋਨ ਯੂਨਿਟ ਚੀਨ ’ਚੋਂ ਹਟਾਏਗੀ। ਕੰਪਨੀ ਸਿਰਫ ਥਾਈਲੈਂਡ ’ਚ ਮੋਬਾਇਲ ਬਣਾਏਗੀ। ਹਾਲਾਂਕਿ, ਐਪਲ ਦੀ ਮੈਨਿਊਫੈਕਚਰਿੰਗ ਯੂਨਿਟ ਚੀਨ ’ਚ ਦਮਦਾਰ ਤਰੀਕੇ ਨਾਲ ਚੱਲ ਰਹੀ ਹੈ। 

ਚੀਨ ’ਚ ਸਮਾਰਟਫੋਨ ਸਮੇਤ ਮੋਬਾਇਲ ਸੈਗਮੈਂਟ ’ਚ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। 2013 ’ਚ ਇਸ ਬਾਜ਼ਾਰ ’ਚ ਸੈਮਸੰਗ ਦੀ ਹਿੱਸੇਦਾਰੀ 13 ਫੀਸਦੀ ਸੀ ਜੋ ਘੱਟ ਕੇ ਇਕ ਫੀਸਦੀ ਰਹਿ ਗਈ ਹੈ। ਹੁਵਾਵੇਈ ਟੈਕਨਾਲੋਜੀਜ਼ ਅਤੇ ਸ਼ਾਓਮੀ ਕਾਰਪ ਦੇ ਅੱਗੇ ਦਿਵੇਸ਼ੀ ਕੰਪਨੀਆਂ ਟਿੱਕ ਨਹੀਂ ਪਾ ਰਹੀਆਂ। ਹਾਲਾਂਕਿ ਇਸ ਦਾ ਫਾਇਦਾ ਭਾਰਤ ਨੂੰ ਹੋ ਸਕਦਾ ਹੈ। ਸੈਮਸੰਗ ਭਾਰਤ ’ਚ ਮੈਨਿਊਫੈਕਚਰਿੰਗ ਯੂਨਿਟ ਸ਼ਿਫਟ ਕਰ ਸਕਦੀ ਹੈ। ਸੈਮਸੰਗ ਦਾ ਇਕ ਵੱਡਾ ਕਾਰਖਾਨਾ ਪਹਿਲਾਂ ਤੋਂ ਹੀ ਨੋਇਡਾ ’ਚ ਚੱਲ ਰਿਹਾ ਹੈ। 


Related News