ਫਰਵਰੀ ’ਚ ਯਾਤਰੀ ਵਾਹਨਾਂ ਦੀ ਵਿਕਰੀ ਨੇ ਫੜੀ ਰਫਤਾਰ, 11 ਫੀਸਦੀ ਵਧ ਕੇ 3.35 ਲੱਖ ਇਕਾਈ ਹੋਈ
Thursday, Mar 02, 2023 - 10:30 AM (IST)
ਨਵੀਂ ਦਿੱਲੀ–ਮਜ਼ਬੂਤ ਮੰਗ ਆਉਣ ਨਾਲ ਫਰਵਰੀ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਨੇ ਰਫਤਾਰ ਭਰਦੇ ਹੋਏ 3.35 ਲੱਖ ਵਾਹਨਾਂ ਦਾ ਅੰਕੜਾ ਪਾਰ ਕਰ ਲਿਆ। ਸਾਰੇ ਪ੍ਰਮੁੱਖ ਵਾਹਨ ਨਿਰਮਾਤਾਵਾਂ ਨੇ ਸਾਲਾਨਾ ਆਧਾਰ ’ਤੇ ਵਿਕਰੀ ’ਚ ਵਾਧਾ ਦਰਜ ਕੀਤਾ। ਇਕ ਸਾਲ ਪਹਿਲਾਂ ਦੀ ਤੁਲਣਾ ’ਚ ਬੀਤੇ ਮਹੀਨੇ ਕੁੱਲ ਵਾਹਨ ਵਿਕਰੀ 11 ਫੀਸਦੀ ਵਧ ਕੇ 3.35 ਲੱਖ ਇਕਾਈ ਤੋਂ ਪਾਰ ਪਹੁੰਚ ਗਈ। ਫਰਵਰੀ ਦੇ ਮਹੀਨੇ ’ਚ ਵਾਹਨਾਂ ਦੀ ਥੋਕ ਵਿਕਰੀ ਦਾ ਇਹ ਰਿਕਾਰਡ ਅੰਕੜਾ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਘਰੇਲੂ ਬਾਜ਼ਾਰ ’ਚ ਥੋਕ ਵਿਕਰੀ 11 ਫੀਸਦੀ ਵਧ ਕੇ 1,55,114 ਇਕਾਈ ਹੋ ਗਈ ਜੋ ਪਿਛਲੇ ਸਾਲ ਇਸੇ ਮਹੀਨੇ ’ਚ 1,40,035 ਇਕਾਈ ਰਹੀ ਸੀ। ਹਾਲਾਂਕਿ ਫਰਵਰੀ 2023 ’ਚ ਕੰਪਨੀ ਦਾ ਐਕਸਪੋਰਟ 28 ਫੀਸਦੀ ਘਟ ਕੇ 17,207 ਵਾਹਨ ਰਹਿ ਗਿਆ ਜਦ ਕਿ ਇਕ ਸਾਲ ਪਹਿਲਾਂ ਇਹ 24,021 ਇਕਾਈ ਸੀ। ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਹੁਣ ਤੱਕ ਕੰਪਨੀ 15.08 ਲੱਖ ਵਾਹਨਾਂ ਦੀ ਸਪਲਾਈ ਕਰ ਚੁੱਕੀ ਹੈ। ਉਨ੍ਹਾਂ ਨੇ ਇਹ ਸਵੀਕਾਰ ਕੀਤਾ ਕਿ ਵਾਹਨ ਕਰਜ਼ੇ ’ਤੇ ਵਿਆਜ ਦੀਆਂ ਦਰਾਂ ਵਧਣ ਨਾਲ ਨਵੀਆਂ ਕਾਰਾਂ ਦੀ ਮੰਗ ’ਤੇ ਥੋੜਾ ਅਸਰ ਪਿਆ ਹੈ।
ਇਹ ਵੀ ਪੜ੍ਹੋ- ਇਸ ਦੇਸ਼ 'ਚ ਮੀਟ-ਮਟਨ ਤੋਂ ਵੀ ਜ਼ਿਆਦਾ ਮਹਿੰਗੇ ਹੋਏ ਗੰਢੇ, ਕੀਮਤ ਕਰ ਦੇਵੇਗੀ ਹੈਰਾਨ
ਹੁੰਡਈ ਮੋਟਰ ਇੰਡੀਆ ਦੀ ਵੀ ਘਰੇਲੂ ਬਾਜ਼ਾਰ ’ਚ ਵਿਕਰੀ 7 ਫੀਸਦੀ ਵਧ ਕੇ 47,001 ਇਕਾਈ ਹੋ ਗਈ। ਫਰਵਰੀ 2022 ’ਚ ਇਹ ਅੰਕੜਾ 44,050 ਇਕਾਈਆਂ ਦਾ ਸੀ। ਕੰਪਨੀ ਨੇ ਕਿਹਾ ਕਿ ਫਰਵਰੀ 2023 ’ਚ ਉਸ ਨੇ ਭਾਰਤ ਤੋਂ 10,850 ਵਾਹਨਾਂ ਦੇ ਐਕਸਪੋਰਟ ਵੀ ਕੀਤਾ ਜੋ ਇਕ ਸਾਲ ਪਹਿਲਾਂ ਦੇ 9,109 ਵਾਹਨਾਂ ਦੀ ਤੁਲਣਾ ’ 19 ਫੀਸਦੀ ਵੱਧ ਹੈ। ਟਾਟਾ ਮੋਟਰਜ਼ ਨੇ ਕਿਹਾ ਕਿ ਸਮੀਖਿਆ ਅਧੀਨ ਮਹੀਨੇ ’ਚ ਉਸ ਦੀ ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨ ਵਿਕਰੀ (ਇਲੈਕਟ੍ਰਿਕ ਵਾਹਨ ਸਮੇਤ) 43,140 ਇਕਾਈ ਰਹੀ।
ਟਾਟਾ ਮੋਟਰਜ਼ ਨੇ ਕਿਹਾ ਕਿ ਸਮੀਖਿਆ ਅਧੀਨ ਮਹੀਨੇ ’ਚ ਉਸ ਦੀ ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨ ਵਿਕਰੀ (ਇਲੈਕਟ੍ਰਿਕ ਵਾਹਨ ਸਮੇਤ) 43,140 ਇਕਾਈ ਰਹੀ। ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਘਰੇਲੂ ਬਾਜ਼ਾਰ ’ਚ ਫਰਵਰੀ ’ਚ 30,358 ਯਾਤਰੀ ਵਾਹਨਾਂ ਦੀ ਸਪਲਾਈ ਕੀਤੀ। ਐੱਮ. ਐਂਡ ਐੱਮ. ਦੇ ਆਟੋਮੋਟਿਵ ਸੈਗਮੈਂਟ ਦੇ ਮੁਖੀ ਵਿਜੇ ਨਾਕਰਾ ਨੇ ਕਿਹਾ ਕਿ ਕੰਪਨੀ ਦੀ ਵਿਕਰੀ ’ਚ ਐੱਸ. ਯੂ. ਵ. ਸੈਗਮੈਂਟ ਦੀ ਹਿੱਸੇਦਾਰੀ ਕਾਫੀ ਅਹਿਮ ਹੈ ਅਤੇ ਉਹ ਲਗਾਤਾਰ 30,000 ਐੱਸ. ਯੂ. ਵੀ. ਦੀ ਵਿਕਰੀ ਕਰ ਰਹੀ ਹੈ।
ਇਹ ਵੀ ਪੜ੍ਹੋ- 3200 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ, ਇਹ ਹੈ ਸੋਨੇ ਦਾ ਭਾਅ ਘਟਣ ਦੀ ਵਜ੍ਹਾ
ਕੀਆ ਇੰਡੀਆ ਦੀ ਘਰੇਲੂ ਬਾਜ਼ਾਰ ’ਚ ਥੋਕ ਵਿਕਰੀ ਸਾਲਾਨਾ ਆਧਾਰ ’ਤੇ 36 ਫੀਸਦੀ ਵਧ ਕੇ 24,600 ਇਕਾਈ ਹੋ ਗਈ। ਟੋਯੋਟਾ ਕਿਰਲੋਸਕਰ ਮੋਟਰ ਦੀ ਘਰੇਲੂ ਬਾਜ਼ਾਰ ’ਚ ਥੋਕ ਵਿਕਰੀ 75 ਫੀਸਦੀ ਵਧ ਕੇ 15,338 ਇਕਾਈ ’ਤੇ ਪਹੁੰਚ ਗਈ। ਦੋ ਪਹੀਆ ਸੈਗਮੈਂਟ ’ਚ ਬਜਾਜ ਆਟੋ ਨੇ ਘਰੇਲੂ ਬਾਜ਼ਾਰ ’ਚ 1,53,291 ਵਾਹਨਾਂ ਦੀ ਵਿਕਰੀ ਕੀਤੀ ਜੋ ਫਰਵਰੀ 2022 ਦੇ 1,12,747 ਅੰਕੜਿਆਂ ਦੀ ਤੁਲਣਾ ’ਚ 36 ਫੀਸਦੀ ਵੱਧ ਹੈ।
ਟੀ. ਵੀ. ਐੱਸ. ਮੋਟਰ ਦੀ ਘਰੇਲੂ ਬਾਜ਼ਾਰ ’ਚ ਵਿਕਰੀ 28 ਫੀਸਦੀ ਵਧ ਕੇ 2,21,402 ਇਕਾਈ ਹੋ ਗਈ ਜਦ ਕਿ ਸਾਲ ਭਰ ਪਹਿਲਾਂ ਉਸ ਨੇ 1,73,198 ਵਾਹਨ ਵੇਚੇ ਸਨ। ਹਾਲਾਂਕਿ ਕੰਪਨੀ ਦੇ ਸਕੂਟਰਾਂ ਦੀ ਤੁਲਣਾ ’ਚ ਉਸ ਦੀਆਂ ਮੋਟਰਸਾਈਕਲਾਂ ਦੀ ਵਿਕਰੀ ਘਟੀ ਹੈ। ਉੱਥੇ ਹੀ ਆਪਣੀ ਦਮਦਾਰ ਮੋਟਰਸਾਈਕਲ ਲਈ ਮਸ਼ਹੂਰ ਰਾਇਲ ਐਨਫੀਲਡ ਦੀ ਘਰੇਲੂ ਵਿਕਰੀ 24 ਫੀਸਦੀ ਵਧ ਕੇ 64,436 ਇਕਾਈ ਹੋ ਗਈ ਜੋ ਸਾਲ ਪਹਿਲਾਂ ਪਹਿਲਾਂ 52,135 ਇਕਾਈ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।