ਭਾਰਤੀ ਲੋਕ ਪਸੰਦ ਕਰ ਰਹੇ ਲਗਜ਼ਰੀ ਵਾਹਨ, Audi ਅਤੇ Volvo ਦੀ ਵਿਕਰੀ ਵਧੀ
Saturday, Jan 06, 2024 - 12:24 PM (IST)
ਨਵੀਂ ਦਿੱਲੀ : ਭਾਰਤ 'ਚ ਲਗਜ਼ਰੀ ਕਾਰਾਂ ਦੀ ਮੰਗ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ ਦੀ ਭਾਰਤ ਵਿੱਚ 2023 ਵਿੱਚ ਪ੍ਰਚੂਨ ਵਿਕਰੀ ਸਾਲ-ਦਰ-ਸਾਲ 89 ਫੀਸਦੀ ਵਧ ਕੇ 7,931 ਯੂਨਿਟ ਹੋ ਗਈ ਹੈ। ਕੰਪਨੀ ਨੇ 2022 ਵਿੱਚ 4,187 ਯੂਨਿਟ ਵੇਚੇ ਸਨ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਵੀ ਔਡੀ ਖਰੀਦਣ ਦਾ ਸੁਪਨਾ ਦੇਖਦੇ ਹੋ ਤਾਂ ਜਲਦੀ ਕਰੋ ਕਿਉਂਕਿ ਕੰਪਨੀ ਜਲਦ ਹੀ ਕੀਮਤਾਂ ਵਧਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ : ਮਹਿੰਗੀਆਂ ਹੋ ਸਕਦੀਆਂ ਹਨ ਮੋਬਾਇਲ ਸੇਵਾਵਾਂ, JIO-Airtel ਸਮੇਤ ਕਈ ਕੰਪਨੀਆਂ ਵਧਾ ਸਕਦੀਆਂ
ਕੰਪਨੀ ਨੇ ਕਹੀ ਇਹ ਗੱਲ
ਪਿਛਲੇ ਸਾਲ 2023 'ਚ ਵਿਕਰੀ 'ਚ ਵਾਧੇ ਦਾ ਮੁੱਖ ਕਾਰਨ Q3 ਸਪੋਰਟਬੈਕ, Q8 ਈ-ਟ੍ਰੋਨ ਅਤੇ Q8 ਸਪੋਰਟਬੈਕ ਈ-ਟ੍ਰੋਨ ਨੂੰ ਬਾਜ਼ਾਰ ਵਿਚ ਪੇਸ਼ ਕੀਤਾ ਜਾਣਾ ਅਤੇ ਹੀ A4, A6 ਅਤੇ Q5 ਦੀ ਲਗਾਤਾਰ ਮੰਗ ਵਿਚ ਵਾਧਾ ਰਿਹਾ। ਇਸ ਤੋਂ ਇਲਾਵਾ, Q7, Q8, A8 L, S5 ਸਪੋਰਟਬੈਕ, RS5 ਸਪੋਰਟਬੈਕ, RS Q8, e-tron GT ਅਤੇ RS e-tron GT ਵਰਗੇ ਚੋਟੀ ਦੇ ਮਾਡਲਾਂ ਦੀ ਮਜ਼ਬੂਤ ਮੰਗ ਜਾਰੀ ਰਹੀ। ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ, “ਸਾਡੇ ਲਈ 2023 ਇੱਕ ਹੋਰ ਸਫਲ ਸਾਲ ਰਿਹਾ ਹੈ। ਸਾਡੇ ਵੱਖ-ਵੱਖ ਹਿੱਸਿਆਂ ਵਿੱਚ ਮਜ਼ਬੂਤ ਮੰਗ ਜਾਰੀ ਹੈ। ਸਾਨੂੰ ਭਰੋਸਾ ਹੈ ਕਿ ਇਹ ਵਾਧਾ 2024 ਵਿੱਚ ਵੀ ਜਾਰੀ ਰਹੇਗਾ।”
ਇਹ ਵੀ ਪੜ੍ਹੋ : ਇਸ ਵਾਰ ਸਰਕਾਰ ਪੇਸ਼ ਕਰੇਗੀ 'ਅਧੂਰਾ ਬਜਟ', ਜਾਣੋ ਕਿਉਂ?
ਵਾਲਵੋ ਦੀ ਵੀ ਵਿਕਰੀ ਵਧੀ
ਇਸ ਦੇ ਨਾਲ ਹੀ ਸਵੀਡਿਸ਼ ਕਾਰ ਨਿਰਮਾਤਾ ਵੋਲਵੋ ਕਾਰਸ ਦੀ ਕੈਲੰਡਰ ਸਾਲ 2023 ਵਿਚ ਭਾਰਤ 'ਚ ਕੁੱਲ ਵਿਕਰੀ 31 ਫ਼ੀਸਦੀ ਵਧ ਕੇ 2,423 ਇਕਾਈ ਹੋ ਗਈ। ਕੰਪਨੀ ਵਲੋਂ ਜਾਰੀ ਇਕ ਬਿਆਨ ਮੁਤਾਬਕ ਵੋਲਵੋ ਕਾਰ ਇੰਡੀਆ ਨੇ 2022 ਕੈਲੰਡਰ ਸਾਲ 'ਚ ਘਰੇਲੂ ਬਾਜ਼ਾਰ 'ਚ 1,851 ਕਾਰਾਂ ਦੀ ਵਿਕਰੀ ਕੀਤੀ ਸੀ। ਬਿਆਨ ਅਨੁਸਾਰ ਆਲ-ਇਲੈਕਟ੍ਰਿਕ XC40 ਰੀਚਾਰਜ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਸ ਦੀਆਂ 510 ਯੂਨਿਟਾਂ ਵਿਕੀਆਂ। ਜਦੋਂ ਕਿ XC60 ਦੀ ਸਭ ਤੋਂ ਵੱਧ 921 ਯੂਨਿਟਾਂ ਦੀ ਵਿਕਰੀ ਹੋਈ। ਜੋਤੀ ਮਲਹੋਤਰਾ, ਮੈਨੇਜਿੰਗ ਡਾਇਰੈਕਟਰ, ਵੋਲਵੋ ਕਾਰ ਇੰਡੀਆ ਨੇ ਕਿਹਾ, “2023 ਵਿਕਾਸ ਦੇ ਲਿਹਾਜ਼ ਨਾਲ ਪ੍ਰਭਾਵਸ਼ਾਲੀ ਰਿਹਾ ਹੈ। 2022 ਦੇ ਮੁਕਾਬਲੇ 31 ਫੀਸਦੀ ਵਾਧਾ ਖਪਤਕਾਰਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : Boss ਨੇ ਆਪਣੇ ਮੁਲਾਜ਼ਮਾਂ ਨੂੰ ਕੰਪਨੀ 'ਚ ਬਣਾਇਆ ਹਿੱਸੇਦਾਰ, ਤੋਹਫ਼ੇ ਵਜੋਂ ਦਿੱਤੀਆਂ 50 ਨਵੀਂਆਂ ਕਾਰਾਂ
ਇਹ ਵੀ ਪੜ੍ਹੋ : ਸੋਨੇ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, ਜਾਣੋ ਅਗਲੇ ਦੋ ਸਾਲਾਂ ਲਈ Gold ਕਿੰਨਾ ਦੇ ਸਕਦੈ ਰਿਟਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8