ਅਕਤੂਬਰ ''ਚ ਅਸ਼ੋਕ ਲੇਲੈਂਡ ਦੀ ਵਿਕਰੀ 17 ਫੀਸਦੀ ਵਧੀ

Thursday, Nov 01, 2018 - 11:36 AM (IST)

ਨਵੀਂ ਦਿੱਲੀ—ਅਕਤੂਬਰ 'ਚ ਅਸ਼ੋਕ ਲੇਲੈਂਡ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ ਦਰ ਸਾਲ ਆਧਾਰ 'ਤੇ ਅਕਤੂਬਰ 'ਚ ਅਸ਼ੋਕ ਲੇਲੈਂਡ ਦੀ ਕੁੱਲ ਵਿਕਰੀ 17 ਫੀਸਦੀ ਵਧੀ ਹੈ। ਇਸ ਸਾਲ ਅਕਤੂਬਰ 'ਚ ਅਸ਼ੋਕ ਲੇਲੈਂਡ ਨੇ ਕੁੱਲ 15,149 ਵਾਹਨ ਵੇਚੇ ਹਨ। ਪਿਛਲੇ ਸਾਲ ਅਕਤੂਬਰ 'ਚ ਅਸ਼ੋਕ ਲੇਲੈਂਡ ਨੇ ਕੁੱਲ 12,944 ਵਾਹਨ ਵੇਚੇ ਸਨ।
ਸਾਲਾਨਾ ਆਧਾਰ 'ਤੇ ਅਕਤੂਬਰ 'ਚ ਅਸ਼ੋਕ ਲੇਲੈਂਡ ਦੀ ਮੀਡੀਅਮ ਅਤੇ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 9,140 ਯੂਨਿਟ ਤੋਂ 7 ਫੀਸਦੀ ਵਧ ਕੇ 9,797 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਅਕਤੂਬਰ 'ਚ ਅਸ਼ੋਕ ਲੇਲੈਂਡ ਦੀ ਲਾਈਟ ਕਮਰਸ਼ੀਅਲ ਵਾਹਨਾਂ ਦੀ ਵਿਕਰੀ 3,804 ਯੂਨਿਟ ਤੋਂ 41 ਫੀਸਦੀ ਵਧ ਕੇ 5,352 ਯੂਨਿਟ ਰਹੀ ਹੈ।


Related News