ਜਗੁਆਰ ਲੈਂਡ ਰੋਵਰ ਦੀ ਵਿਕਰੀ ਨਵੰਬਰ ''ਚ 8 ਫੀਸਦੀ ਘਟੀ

Friday, Dec 07, 2018 - 01:40 PM (IST)

ਜਗੁਆਰ ਲੈਂਡ ਰੋਵਰ ਦੀ ਵਿਕਰੀ ਨਵੰਬਰ ''ਚ 8 ਫੀਸਦੀ ਘਟੀ

ਨਵੀਂ ਦਿੱਲੀ : ਟਾਟਾ ਮੋਟਰਜ਼ ਦੀ ਅਗਵਾਈ ਵਾਲੀ ਜਗੁਆਰ ਲੈਂਡ ਰੋਵਰ (ਜੇ.ਐੱਲ.ਆਰ.) ਦੀ ਖੁਦਰਾ ਵਿਕਰੀ ਨਵੰਬਰ 'ਚ ਡਿੱਗ ਕੇ 48,160 ਵਾਹਨ ਰਹੀ ਹੈ। ਇਹ ਪਿਛਲੇ ਸਾਲ ਇਸ ਮਹੀਨੇ ਦੀ ਤੁਲਨਾ 'ਚ ਅੱਠ ਫੀਸਦੀ ਘੱਟ ਹੈ। ਕੰਪਨੀ ਨੇ ਕਿਹਾ ਕਿ ਨਵੰਬਰ ਮਹੀਨੇ 'ਚ ਚੀਨ 'ਚ ਉਸ ਦੀ ਵਿਕਰੀ ਘਟੀ ਹੈ ਜਦੋਂਕਿ ਹੋਰ ਪ੍ਰਮੁੱਖ ਬਾਜ਼ਾਰਾਂ ਦੀ ਵਿਕਰੀ 'ਚ ਵਾਧਾ ਦਰਜ ਕੀਤਾ ਗਿਆ ਹੈ। ਟਾਟਾ ਮੋਟਰਜ਼ ਨੇ ਬਿਆਨ 'ਚ ਕਿਹਾ ਕਿ ਉਸ ਦੇ ਜਗੁਆਰ ਬ੍ਰਾਂਡ ਦੀ ਖੁਦਰਾ ਵਿਕਰੀ 8.9 ਫੀਸਦੀ ਵਧ ਕੇ 14,909 ਵਾਹਨ 'ਤੇ ਪਹੁੰਚ ਗਈ ਹੈ। ਹਾਲਾਂਕਿ ਲੈਂਡ ਰੋਵਰ ਦੀ ਵਿਕਰੀ ਘਟ ਕੇ 33,251 ਵਾਹਨ ਰਹੀ। ਇਹ ਅੰਕੜਾ ਪਿਛਲੇ ਸਾਲ ਨਵੰਬਰ ਦੀ ਤੁਲਨਾ 'ਚ 14 ਫੀਸਦੀ ਘੱਟ ਹੈ। ਕੰਪਨੀ ਨੇ ਕਿਹਾ ਕਿ ਚੀਨ ਦੀ ਵਿਕਰੀ ਇਕ ਸਾਲ ਪਹਿਲਾਂ ਦੇ ਸਮੇਂ ਦੀ ਤੁਲਨਾ 'ਚ 50.7 ਫੀਸਦੀ ਤੱਕ ਡਿੱਗੀ ਹੈ।  


author

Aarti dhillon

Content Editor

Related News