ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਮਕਾਨਾਂ ਦੀ ਵਿਕਰੀ 49 ਫੀਸਦੀ ਵਧੀ

09/30/2022 3:26:12 PM

ਨਵੀਂ ਦਿੱਲੀ–ਜਾਇਦਾਦ ਦੇ ਰੇਟਾਂ ’ਚ ਵਾਧਾ ਅਤੇ ਵਿਆਜ ਦਰਾਂ ’ਚ ਵਾਧੇ ਦੇ ਬਾਵਜੂਦ ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ ਮਕਾਨਾਂ ਦੀ ਮੰਗ ਮਜ਼ਬੂਤ ਬਣੀ ਹੋਈ ਹੈ ਅਤੇ ਜੁਲਾਈ ਤੋਂ ਸਤੰਬਰ ਦੀ ਮਿਆਦ ਦੌਰਾਨ ਇਨ੍ਹਾਂ ਸ਼ਹਿਰਾਂ ’ਚ ਮਕਾਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 49 ਫੀਸਦੀ ਵਧ ਕੇ 83,220 ਇਕਾਈ ਰਹੀ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 55,910 ਇਕਾਈਆਂ ਵਿਕੀਆਂ ਸਨ। ਹਾਊਸਿੰਗ ਬ੍ਰੋਕਰੇਜ ਕੰਪਨੀ ਪ੍ਰਾਪਟਾਈਗਰ ਡਾਟ ਕਾਮ ਨੇ ਆਪਣੀ ਜੁਲਾਈ-ਸਤੰਬਰ 2022 ਦੀ ਤਿਮਾਹੀ ਰਿਪੋਰਟ ’ਚ ਦੱਸਿਆ ਕਿ ਮੌਜੂਦਾ ਹਾਊਸਿੰਗ ਵਿਕਰੀ 2019 ਦੀ ਇਸੇ ਮਿਆਦ ਯਾਨੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਪਾਰ ਚਲੀ ਗਈ ਹੈ।
ਪ੍ਰਾਪਟਾਈਗਰ ਡਾਟ ਕਾਮ, ਹਾਊਸਿੰਗ ਡਾਟ ਕਾਮ ਅਤੇ ਮਕਾਨ ਡਾਟ ਕਾਮ ਦੇ ਸਮੂਹ ਮੁੱਖ ਵਿੱਤੀ ਅਧਿਕਾਰੀ ਵਿਕਾਸ ਵਧਾਵਨ ਨੇ ਕਿਹਾ ਕਿ ਰੀਅਲ ਅਸਟੇਟ ਉਦਯੋਗ ਮਹਾਮਾਰੀ ਅਤੇ ਉਸ ਕਾਰਨ ਆਈਆਂ ਰੁਕਾਵਟਾਂ ਤੋਂ ਉੱਭਰ ਰਿਹਾ ਹੈ। ਵਧਾਵਨ ਨੇ ਕਿਹਾ ਕਿ ਵਿਆਜ ਦਰਾਂ ’ਚ ਵਾਧੇ ਦੇ ਬਾਵਜੂਦ ਘਰਾਂ ਦੀ ਮੰਗ ’ਚ ਕਮੀ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਆਪਣਾ ਘਰ ਲੈਣਾ ਚਾਹੁੰਦੇ ਹਨ ਅਤੇ ਮੰਗ ’ਚ ਵਾਧੇ ਦਾ ਕਾਰਨ ਇਹੀ ਹੈ। ਅੰਕੜਿਆਂ ਮੁਤਾਬਕ ਜੁਲਾਈ-ਸਤੰਬਰ ਤਿਮਾਹੀ ’ਚ ਮੁੰਬਈ ’ਚ ਮਕਾਨਾਂ ਦੀ ਵਿਕਰੀ 28,800 ਇਕਾਈ ਰਹੀ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ 14,160 ਇਕਾਈ ਤੋਂ ਦੁੱਗਣੇ ਤੋਂ ਵੀ ਵੱਧ ਹੈ। ਪੁਣੇ ’ਚ ਵਿਕਰੀ 55 ਫੀਸਦੀ ਵਧ ਕੇ 15,700 ਇਕਾਈ ਹੋ ਗਈ, ਪਿਛਲੇ ਸਾਲ ਇਹ 10,130 ਇਕਾਈ ਸੀ। ਦਿੱਲੀ-ਐੱਨ. ਸੀ. ਆਰ. ਵਿਚ ਇਹ 22 ਫੀਸਦੀ ਵਧ ਕੇ 5,430 ਇਕਾਈ ਰਹੀ ਜੋ ਪਿਛਲੇ ਸਾਲ 4,460 ਇਕਾਈ ਸੀ।


Aarti dhillon

Content Editor

Related News