ਨੌਕਰੀਪੇਸ਼ਾ ਲਈ ਖੁਸ਼ਖਬਰੀ! ਇਸ ਸਾਲ 10 ਫੀਸਦੀ ਤੋਂ ਜ਼ਿਆਦਾ ਵਧੇਗੀ ਸੈਲਰੀ

Sunday, Jan 30, 2022 - 12:59 PM (IST)

ਨੌਕਰੀਪੇਸ਼ਾ ਲਈ ਖੁਸ਼ਖਬਰੀ! ਇਸ ਸਾਲ 10 ਫੀਸਦੀ ਤੋਂ ਜ਼ਿਆਦਾ ਵਧੇਗੀ ਸੈਲਰੀ

ਨਵੀਂ ਦਿੱਲੀ – ਕੋਰੋਨਾ ਕਾਲ ’ਚ ਪਹਿਲਾਂ ਹੀ ਤਨਖਾਹ ਕਟੌਤੀ ਅਤੇ ਜੌਬ ਲਾਸ ਨਾਲ ਜੂਝ ਰਹੇ ਨੌਕਰੀਪੇਸ਼ਾ ਲੋਕਾਂ ਲਈ ਸਾਲ 2022 ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਇਸ ਸਾਲ ਕੰਪਨੀਆਂ 10 ਫੀਸਦੀ ਤੋਂ ਜ਼ਿਆਦਾ ਤਨਖਾਹ ਵਧਾਉਣ ਦੀ ਤਿਆਰੀ ’ਚ ਹਨ। ਜੇ ਅਜਿਹਾ ਹੁੰਦਾ ਹੈ ਤਾਂ ਸੈਲਰੀ ’ਚ ਹੁਣ ਵਾਲਾ ਵਾਧਾ ਕੋਰੋਨਾ ਕਾਲ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਵੇਗਾ।

ਕਾਰਨ ਫੇਰੀ ਇੰਡੀਆ ਨੇ ਆਪਣੀ ਸਾਲਾਨਾ ਸਰਵੇ ਰਿਪੋਰਟ ’ਚ ਕਿਹਾ ਹੈ ਕਿ ਸਾਲ 2022 ’ਚ ਔਸਤ ਸੈਲਰੀ ਵਾਧਾ 9.4 ਫੀਸਦੀ ਹੋਣ ਦਾ ਅਨੁਮਾਨ ਹੈ ਜਦ ਕਿ ਸਾਲ 2021 ’ਚ ਔਸਤਨ ਵਾਧਾ 8.4 ਫੀਸਦੀ ਸੀ। ਇੰਨਾ ਹੀ ਨਹੀਂ ਕੋਰੋਨਾ ਕਾਲ ਤੋਂ ਪਹਿਲਾਂ 201 9 ’ਚ ਔਸਤਨ 9.25 ਫੀਸਦੀ ਸੈਲਰੀ ਵਧੀ ਸੀ। ਸਰਵੇ ’ਚ ਜ਼ਿਆਦਾਤਰ ਕਾਰੋਬਾਰੀਆਂ ਨੇ ਕਿਹਾ ਕਿ ਇਸ ਸਾਲ ਬਿਜ਼ਨੈੱਸ ’ਤੇ ਮਹਾਮਾਰੀ ਦਾ ਜ਼ਿਆਦਾ ਅਸਰ ਦਿਖਾਈ ਨਹੀਂ ਦੇਵੇਗਾ। ਇਸ ਨਾਲ ਕੰਪਨੀਆਂ ਨੂੰ ਆਪਣਾ ਮੁਨਾਫਾ ਵਧਾਉਣ ’ਚ ਵੀ ਮਦਦ ਮਿਲੇਗੀ।

ਇਸ ਲਈ ਵਧੀ ਤਨਖਾਹਾਂ ’ਚ ਵਾਧੇ ਦੀ ਉਮੀਦ

ਬੀਤੀਆਂ ਕੁੱਝ ਤਿਮਾਹੀਆਂ ਤੋਂ ਕੰਪਨੀਆਂ ਵੱਡੇ ਮੁਨਾਫੇ ਵਾਲੇ ਨਤੀਜੇ ਐਲਾਨ ਕਰ ਰਹੀਆਂ ਹਨ। ਸੈਲਰੀ ’ਚ ਵਾਧਾ ਕਾਫੀ ਹੱਦ ਤੱਕ ਬਿਜ਼ਨੈੱਸ ਦੇ ਪ੍ਰਦਰਸ਼ਨ, ਇੰਡਸਟਰੀ ਮੈਟ੍ਰਿਕਸ ਅਤੇ ਬੈਂਚਮਾਰਕਿੰਗ ਟ੍ਰੈਂਡਸ ’ਤੇ ਨਿਰਭਰ ਕਰੇਗਾ। ਇਸ ਤੋਂ ਇਲਾਵਾ ਟੈਲੈਂਟ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਵੀ ਕੰਪਨੀਆਂ ਸੈਲਰੀ ’ਚ ਵੱਡਾ ਵਾਧਾ ਕਰਨਾ ਚਾਹੁੰਦੀਆਂ ਹਨ। ਸਰਵੇ ’ਚ ਪਾਇਆ ਗਿਆ ਕਿ 40 ਫੀਸਦੀ ਕਰਮਚਾਰੀ ਸਰਗਰਮ ਤੌਰ ’ਤੇ ਨੌਕਰੀ ਦੀ ਭਾਲ ’ਚ ਹਨ।

ਆਈ. ਟੀ. ਸੈਕਟਰ ਸਭ ਤੋਂ ਵੱਧ ਤਨਖਾਹ ਵਧਾਏਗਾ

ਟੈੱਕ ਕੰਪਨੀਆਂ ਦੇ ਕਰਮਚਾਰੀਆਂ ਦੀ ਸੈਲਰੀ ਇਸ ਸਾਲ 10.5 ਫੀਸਦੀ ਅਤੇ ਕੰਜਿਊਮਰ ਖੇਤਰ ’ਚ 10.1 ਫੀਸਦੀ ਵਧਣ ਦੀ ਉਮੀਦ ਹੈ। ਇਸ ਤੋਂ ਬਾਅਦ ਲਾਈਫ ਸਾਇੰਸ ’ਚ 9.5 ਫੀਸਦੀ, ਸਰਵਿਸ, ਆਟੋ ਅਤੇ ਕੈਮੀਕਲ ਕੰਪਨੀਆਂ ’ਚ 9 ਫੀਸਦੀ ਤੱਕ ਤਨਖਾਹ ਵਧ ਸਕਦੀ ਹੈ। ਸਰਵੇ ’ਚ ਸ਼ਾਮਲ 786 ਕੰਪਨੀਆਂ ’ਚੋਂ 60 ਫੀਸਦੀ ਨੇ ਆਪਣੇ ਕਰਮਚਾਰੀਆਂ ਨੂੰ ਵਾਈ-ਫਾਈ ਕਵਰੇਜ਼ ਦਾ ਭੱਤਾ ਦੇਣ ਦੀ ਗੱਲ ਕਹੀ ਹੈ। ਸਿਰਫ 10 ਫੀਸਦੀ ਕੰਪਨੀਆਂ ਨੇ ਯਾਤਰਾ ਭੱਤਾ ਘੱਟ ਕਰਨ ਜਾਂ ਰੱਦ ਕਰਨ ਦੀ ਗੱਲ ਕਹੀ।


author

Harinder Kaur

Content Editor

Related News