ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕੇਸਰ, ਜਾਣੋ ਦੋਵੇਂ ਕੀਮਤੀ ਵਸਤੂਆਂ ਦੇ ਭਾਅ
Sunday, Jul 30, 2023 - 11:07 AM (IST)
ਨਵੀਂ ਦਿੱਲੀ (ਇੰਟ.) – ਗੋਲਡ-ਸਿਲਵਰ ਵਰਕ ਵਾਲੀਆਂ ਮਿਠਾਈਆਂ ਤੁਸੀਂ ਖਰੀਦੀਆਂ ਅਤੇ ਖਾਧੀਆਂ ਵੀ ਹੋਣਗੀਆਂ। ਕੇਸਰ ਵਾਲੀ ਬਰਫੀ ਦਾ ਆਨੰਦ ਵੀ ਜ਼ਰੂਰ ਮਾਣਿਆ ਹੋਵੇਗਾ। ਗੋਲਡ-ਸਿਲਵਰ ਵਰਕ ਜਿੱਥੇ ਮਿਠਾਈਆਂ ਨੂੰ ਲਗਜ਼ਰੀ ਲੁੱਕ ਦਿੰਦੇ ਹਨ, ਉੱਥੇ ਹੀ ਕੇਸਰ ਸਵਾਦ ਨੂੰ ਵੀ ਵਧਾ ਦਿੰਦਾ ਹੈ। ਲੁੱਕ ਦੇ ਮਾਮਲੇ ’ਚ ਭਾਵੇਂ ਸਿਲਵਰ ਵਰਕ ਵਾਲੀਆਂ ਮਿਠਾਈਆਂ ਜਿੱਤ ਜਾਣ ਪਰ ਜਦੋਂ ਗੱਲ ਕੀਮਤ ਦੀ ਆਉਂਦੀ ਹੈ ਤਾਂ ਇਹ ਕੇਸਰ ਦੇ ਸਾਹਮਣੇ ਨਹੀਂ ਟਿਕਦੀਆਂ। ਅਕਸਰ ਲੋਕਾਂ ਦੇ ਦਿਮਾਗ ’ਚ ਇਹੀ ਅਕਸ ਬਣਿਆ ਹੁੰਦਾ ਹੈ ਕਿ ਸੋਨੇ-ਚਾਂਦੀ ਦੀ ਕੀਮਤ ਵੱਧ ਹੈ ਪਰ ਜਦੋਂ ਤੁਸੀਂ ਕਸ਼ਮੀਰੀ ਕੇਸਰ ਦੀ ਕੀਮਤ ਸੁਣੋਗੇ ਤਾਂ ਖਰੀਦਣ ਤੋਂ ਪਹਿਲਾਂ ਦਸ ਵਾਰ ਸੋਚੋਗੇ। ਕੇਸਰ ਦੇ ਰੰਗ ਦੇ ਸਾਹਮਣੇ ਚਾਂਦੀ ਦੀ ਚਮਕ ਫਿੱਕੀ ਪੈ ਜਾਏਗੀ। ਕੇਸਰ ਨੇ ਸਿਲਵਰ ਵਰਕ ਨੂੰ ਪਛਾੜ ਕੇ ਆਪਣੀ ਮੰਗ ਵਧਾ ਲਈ ਹੈ।
ਇਹ ਵੀ ਪੜ੍ਹੋ : ਮਾਈਕ੍ਰੋਨ ਅਤੇ ਫਾਕਸਕਾਨ ਨੇ ਰੱਖਿਆ ਮੈਗਾ ਪਲਾਨ, ਇੰਡੀਅਨ ਇਕਾਨਮੀ ’ਚ ਪਾਉਣਗੇ ਜਾਨ
ਕੇਸਰ ਚਾਂਦੀ ਨਾਲੋਂ 5 ਗੁਣਾ ਮਹਿੰਗਾ
ਸੂਤਰਾਂ ਮੁਤਾਬਕ ਕਸ਼ਮੀਰੀ ਕੇਸਰ ਚਾਂਦੀ ਵਰਕ ਨੂੰ ਸਖਤ ਚੁਣੌਤੀ ਦੇ ਰਿਹਾ ਹੈ। 10 ਗ੍ਰਾਮ ਸਿਲਵਰ ਵਰਕ ਦੀ ਕੀਮਤ ਜਿੱਥੇ 800 ਰੁਪਏ ਹੈ, ਉੱਤੇ ਹੀ ਸ਼ੁੱਧ ਕੇਸਰ ਦੀ ਕੀਮਤ 4950 ਰੁਪਏ ਪ੍ਰਤੀ 10 ਗ੍ਰਾਮ ਹੈ। ਉੱਥੇ ਹੀ 10 ਗ੍ਰਾਮ ਚਾਂਦੀ ਦੀ ਕੀਮਤ 730 ਰੁਪਏ ਹੈ। ਸਵਾਦ ਅਤੇ ਉਸ ਦੀ ਖੂਬਸੂਰਤੀ ਵਧਾਉਣ ਵਿਚ ਇਸਤੇਮਾਲ ਹੋਣ ਵਾਲੇ ਕੇਸਰ ਅਤੇ ਚਾਂਦੀ ਦੀ ਕੀਮਤ ਵਿਚ 5 ਗੁਣਾ ਤੋਂ ਵੱਧ ਦਾ ਫਰਕ ਹੈ। ਸੋਨੇ ਦੇ ਵਰਕ ਦੀ ਕੀਮਤ 59,000 ਰੁਪਏ ਪ੍ਰਤੀ 10 ਗ੍ਰਾਮ ਹੈ। 150 ਗੋਲਡ ਵਰਕ ਸ਼ੀਟ ਦੇ ਬਾਕਸ ਲਈ 52500 ਰੁਪਏ ਖਰਚ ਕਰਨੇ ਪੈ ਰਹੇ ਹਨ। ਹਾਲਾਂਕਿ ਸੋਨੇ ਦੇ ਮੁਕਾਬਲੇ ਚਾਂਦੀ ਅਤੇ ਕੇਸਰ ਦਾ ਇਸਤੇਮਾਲ ਜ਼ਿਆਦਾ ਹੁੰਦਾ ਹੈ। ਚਾਂਦੀ ਦੇ ਵਰਕ ਤੋਂ ਬਾਅਦ ਅਸੀਂ ਚਾਂਦੀ ਦੀ ਗੱਲ ਕਰਦੇ ਹਾਂ ਜਿੱਥੇ ਚਾਂਦੀ 70 ਤੋਂ 75 ਹਜ਼ਾਰ ਰੁਪਏ ਕਿਲੋ ਵਿਕ ਰਹੀ ਹੈ, ਉੱਥੇ ਹੀ ਕਸ਼ਮੀਰੀ ਕੇਸਰ 4 ਲੱਖ 95 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ।
ਇਹ ਵੀ ਪੜ੍ਹੋ : ਗੈਰ-ਬਾਸਮਤੀ ਚੌਲਾਂ ਤੋਂ ਬਾਅਦ ਸਰਕਾਰ ਨੇ ਹੁਣ Rice Bran Meal ਦੇ ਨਿਰਯਾਤ 'ਤੇ ਲਗਾਈ ਪਾਬੰਦੀ
ਵਿਦੇਸ਼ਾਂ ’ਚ ਭਾਰੀ ਮੰਗ
ਅਮਰੀਕਾ, ਕੈਨੇਡਾ, ਬ੍ਰਿਟੇਨ ਵਿਚ ਇਸ ਕੇਸਰ ਦੀ ਭਾਰੀ ਮੰਗ ਹੈ। ਬੀਤੇ ਇਕ ਸਾਲ ਵਿਚ ਕੇਸਰ ਦੇ ਰੇਟ 40 ਫੀਸਦੀ ਤੋਂ ਵੱਧ ਉਛਲ ਚੁੱਕੇ ਹਨ। ਮੰਗ ਵਿਚ ਬੜ੍ਹਤ ਦਾ ਅਸਰ ਇਸ ਦੀ ਕੀਮਤ ’ਤੇ ਦੇਖਣ ਨੂੰ ਮਿਲ ਰਿਹਾ ਹੈ। ਕਸ਼ਮੀਰੀ ਕੇਸਰ ਨੂੰ ਜੀ. ਆਈ. ਟੈਗ ਮਿਲਿਆ ਹੋਇਆ ਹੈ। ਇਹ ਦੁਨੀਆ ਦਾ ਇਕਲੌਤਾ ਕੇਸਰ ਹੈ, ਜਿਸ ਨੂੰ ਜੀ. ਆਈ. ਟੈਗ ਹਾਸਲ ਹੈ। ਦੁਨੀਆ ਭਰ ਦੇ ਦੇਸ਼ਾਂ ਵਿਚ ਕਸ਼ਮੀਰੀ ਕੇਸਰ ਦੀ ਭਾਰੀ ਮੰਗ ਹੈ। ਜੀ. ਆਈ. ਟੈਗ ਮਿਲਣ ਨਾਲ ਕਸ਼ਮੀਰੀ ਕੇਸਰ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਡਾ ਮੁਨਾਫਾ ਹੋਇਆ ਹੈ। ਜੀ. ਆਈ. ਟੈਗ ਮਿਲਣ ਤੋਂ ਬਾਅਦ ਕੇਸਰ ਦੀ ਕੀਮਤ ਵਿਚ ਹੋਰ ਤੇਜ਼ੀ ਆਈ ਹੈ। ਕਸ਼ਮੀਰ ਦਾ ਖਾਸ ਕੇਸਰ 2.8 ਲੱਖ ਰੁਪਏ ਪ੍ਰਤੀ ਕਿਲੋ ਤੋਂ ਮਹਿੰਗਾ ਹੋ ਕੇ 4.95 ਲੱਖ ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਬੀਤੇ ਇਕ ਸਾਲ ਵਿਚ ਇਸ ਦੀਆਂ ਕੀਮਤਾਂ ਲਗਭਗ 40 ਫੀਸਦੀ ਵਧ ਚੁੱਕੀਆਂ ਹਨ।
ਇਹ ਵੀ ਪੜ੍ਹੋ : ਸਟਾਰ ਨਿਸ਼ਾਨ ਵਾਲੇ ਨੋਟਾਂ ਨੂੰ ਲੈ ਕੇ RBI ਦਾ ਸਪੱਸ਼ਟੀਕਰਣ, ਜਾਣੋ ਕਿਉਂ ਛਾਪੇ ਜਾਂਦੇ ਹਨ ਇਹ ਨੋਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ