ਰੂਸ ਨੇ ਭਾਰਤ ਨੂੰ LNG ਦੀ ਸਪਲਾਈ ’ਚ ਕੀਤਾ ਡਿਫਾਲਟ

07/19/2022 9:22:42 PM

ਨਵੀਂ ਦਿੱਲੀ (ਭਾਸ਼ਾ)–ਰੂਸ ਨੇ ਭਾਰਤ ਨੂੰ ਗੈਸ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ’ਚੋਂ ਇਕ ’ਤੇ ਜਵਾਬੀ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਭਾਰਤ ਨੂੰ ਲਿਕਵਿਡ ਨੈਚੁਰਲ ਗੈਸ (ਐੱਲ. ਐੱਨ. ਜੀ.) ਦੀਆਂ ਘੱਟ ਤੋਂ ਘੱਟ 5 ਖੇਪਾਂ ਦੀ ਸਪਲਾਈ ’ਚ ਡਿਫਾਲਟ ਕੀਤਾ ਹੈ। ਭਾਰਤ ਦੀ ਸਭ ਤੋਂ ਵੱਡੀ ਗੈਸ ਕੰਪਨੀ ਗੇਲ ਇੰਡੀਆ ਲਿਮਟਿਡ ਨੇ ਰੂਸੀ ਗੈਸ ਉਤਪਾਦਕ ਕੰਪਨੀ ਗੈਜਪ੍ਰਾਮ ਦੀ ਸਿੰਗਾਪੁਰ ਸਥਿਤ ਇਕਾਈ ਨੂੰ ਪ੍ਰਤੀ ਸਾਲ 28.5 ਲੱਖ ਟਨ ਐੱਲ. ਐੱਨ. ਜੀ. ਦੀ ਦਰਾਮਦ ਕਰਨ ਲਈ ਇਕ ਲੰਮੀ ਮਿਆਦ ਦਾ ਸਮਝੌਤਾ ਕੀਤਾ ਹੈ। ਜੂਨ ਤੋਂ ਹੁਣ ਤੱਕ ਗੈਜਪ੍ਰਾਮ ਇਸ ਕਾਂਟ੍ਰੈਕਟ ਦੇ ਤਹਿਤ ਐੱਲ. ਐੱਨ. ਜੀ. ਦੀਆਂ ਪੰਜ ਖੇਪਾਂ ਦੀ ਸਪਲਾਈ ਕਰਨ ’ਚ ਡਿਫਾਲਟ ਕੀਤਾ ਗਿਆ ਹੈ। ਇਸ ਲਈ ਗੈਜਪ੍ਰਾਮ ਨੇ ਪਾਬੰਦੀਆਂ ਕਾਰਨ ਗੈਸ ਜੁਟਾਉਣ ’ਚ ਹੋ ਰਹੀਆਂ ਦਿੱਕਤਾਂ ਦਾ ਹਵਾਲਾ ਦਿੱਤਾ ਹੈ। ਦੋ ਸੂਤਰਾਂ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਯੂਰਪ 'ਚ ਕੋਰੋਨਾ ਦੇ ਮਾਮਲੇ ਤਿੰਨ ਗੁਣਾ ਵਧੇ, ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ

ਸੂਤਰਾਂ ਮੁਤਾਬਕ ਗੈਜਪ੍ਰਾਮ ਨੇ ਗੇਲ ਨੂੰ ਕਿਹਾ ਕਿ ਹੁਣ ਤੋਂ ਉਹ ਐੱਲ. ਐੱਨ. ਜੀ. ਸਪਲਾਈ ਦੀ ਬਿਹਤਰੀਨ ਕੋਸ਼ਿਸ਼ ਕਰੇਗੀ। ਇਸ ਦਰਮਿਆਨ ਗੇਲ ਨੇ ਅਮਰੀਕਾ ਅਤੇ ਪੱਛਮੀ ਏਸ਼ੀਆ ’ਚ ਹੋਰ ਸ੍ਰੋਤਾਂ ਤੋਂ ਗੈਸ ਸਪਲਾਈ ਦੇ ਬਦਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰੂਸ ਨੇ ਪਿਛਲੇ ਕੁੱਝ ਮਹੀਨਿਆਂ ’ਚ 31 ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ’ਚ ਰੂਸੀ ਗੈਸ ਨੂੰ ਯੂਰਪ ਲਿਜਾਣ ਵਾਲੀ ਯਮਲ ਪਾਈਪਲਾਈਨ ਦੇ ਪੋਲੈਂਡ ਵਾਲੇ ਹਿੱਸੇ ਤੋਂ ਇਲਾਵਾ ਗੈਜਪ੍ਰਾਮ ਦੀ ਜਰਮਨੀ ਦੀ ਪੂਰਬ ਇਕਾਈ ਵੀ ਸ਼ਾਮਲ ਹੈ। ਇਨ੍ਹਾਂ ਪਾਬੰਦੀਆਂ ਦਾ ਮਕਸਦ ਮਨਜ਼ੂਰਸ਼ੁਦਾ ਸੰਸਥਾਵਾਂ ਨੂੰ ਰੂਸੀ ਗੈਸ ਦੀ ਸਪਲਾਈ ’ਚ ਕਟੌਤੀ ਕਰਨਾ ਸੀ।

ਇਹ ਵੀ ਪੜ੍ਹੋ : ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਦੇ ਰੂਪ 'ਚ ਕੈਬਨਿਟ ਦੀ ਅੰਤਰਿਮ ਮੀਟਿੰਗ ਦੀ ਕੀਤੀ ਪ੍ਰਧਾਨਗੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News