ਰੂਸ ਦੀ ਸਭ ਤੋਂ ਵੱਡੀ ਕਾਪਰ ਕੰਪਨੀ ਭਾਰਤ ਦਾ ਅਕਸ਼ੈ ਊਰਜਾ ਉਤਪਾਦਨ ਵਧਾਉਣ ’ਚ ਕਰਨਾ ਚਾਹੁੰਦੀ ਹੈ ਮਦਦ
Monday, Oct 03, 2022 - 12:39 PM (IST)
ਨਵੀਂ ਦਿੱਲੀ (ਇੰਟ.) - ਰੂਸ ਦੀ ਸਭ ਤੋਂ ਵੱਡੀ ਕਾਪਰ ਡਿਪਾਜਿਟ ਉਡੋਕਨ ਕਾਪਰ ਭਾਰਤ ’ਚ ਕਾਰੋਬਾਰ ਕਰਨ ’ਚ ਕਾਫੀ ਦਿਲਚਸਪੀ ਲੈ ਰਹੀ ਹੈ। ਉਡੋਕਨ ਕਾਪਰ ਸਾਲ 2023 ’ਚ ਪ੍ਰੋਡਕਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਏਸ਼ੀਆਈ ਬਾਜ਼ਾਰਾਂ ’ਤੇ ਉਡੋਕਨ ਕਾਪਰ ਵੱਡਾ ਦਾਅ ਖੇਡਣ ’ਚ ਜੁਟੀ ਹੈ। ਉਡੋਕਨ ਕਾਪਰ ਦੇ ਚੇਅਰਮੈਨ ਏਰਕੋਝਾ ਏਕਿਲਬੇਕ ਨੇ ਕਿਹਾ ਕਿ ਉਹ ਭਾਰਤ ’ਚ ਕਾਰੋਬਾਰ ਕਰਨ ’ਚ ਕਾਫੀ ਦਿਲਚਸਪੀ ਲੈ ਰਹੇ ਹਨ। ਦੁਨੀਆ ’ਚ ਉਡੋਕਨ ਕਾਪਰ ਕੋਲ ਸਭ ਤੋਂ ਵੱਡਾ ਕਾਪਰ ਡਿਪਾਜਿਟ ਹੈ। ਉਡੋਕਨ ਕੋਲ 27 ਮਿਲੀਅਨ ਟਨ ਦੇ ਕਾਪਰ ਰਿਸੋਰਸਿਜ਼ ਹਨ।
ਜੇਕਰ ਮਾਰਕੀਟ ਪ੍ਰਾਈਸ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਕਾਪਰ ਦਾ ਇਸ ਸਮੇਂ ਬਾਜ਼ਾਰ ਭਾਅ 7700 ਡਾਲਰ ਪ੍ਰਤੀ ਟਨ ਹੈ। ਇਸ ਦਾ ਮਤਲਬ ਹੈ ਕਿ ਉਡੋਕਨ ਕੋਲ ਜੋ ਰਿਸੋਰਸ ਉਪਲੱਬਧ ਹਨ ਉਸ ਦੇ ਹਿਸਾਬ ਨਾਲ ਉਸ ਦੀ ਵੈਲਿਊ 200 ਅਰਬ ਡਾਲਰ ’ਤੇ ਪਹੁੰਚ ਸਕਦੀ ਹੈ।
ਇਹ ਬਹੁਤ ਸਾਧਾਰਨ ਗੱਲ ਨਹੀਂ ਹੈ ਿਕਉਂਕਿ ਉਡੋਕਨ ਮੈਟਲ ਦੀ ਪ੍ਰਾਸੈਸਿੰਗ ਅਤੇ ਵਿਕਰੀ ਪਿਛਲੇ 40 ਸਾਲ ਤੋਂ ਕਰ ਰਹੀ ਹੈ। ਜੇਕਰ ਉਡੋਕਨ ਕਾਪਰ ਦੀ ਐਕਸਪਰਟਾਈਜ਼ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਉਸ ਦਾ ਹੁਣ ਤਕ ਦਾ ਵਾਲਿਊਮ 0.4 ਮਿਲੀਅਨ ਟਨ ਸਾਲਾਨਾ ਰਿਹਾ ਹੈ।
ਰੂਸ ਦੀ ਦਿਗਜ਼ ਕਾਪਰ ਕੰਪਨੀ ਨੇ ਕਿਹਾ ਹੈ ਕਿ ਉਸ ਕੋਲ ਫਲੋਟੇਸ਼ਨ ਅਤੇ ਹਾਈਡ੍ਰੋ ਮੈਡੀਕਲ ਪਲਾਂਟ ਹੈ, ਦੋਵਾਂ ਤੋਂ ਸਾਲ 2023 ’ਚ ਕਾਪਰ ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਉਡੋਕਨ ਇਕ ਫਿਜ਼ੀਬਿਲਟੀ ਸਟੱਡੀ ਕਰ ਰਹੀ ਹੈ ਜਿਸ ਨਾਲ ਦੂਜੇ ਫੇਜ਼ ’ਚ ਕਾਪਰ ਦਾ ਸਾਲਾਨਾ ਪ੍ਰੋਡਕਸ਼ਨ ਵਧਾ ਕੇ 4,00,000 ਟਨ ’ਤੇ ਪਹੁੰਚਾਇਆ ਜਾ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਲ 2070 ਤਕ ਨੈੱਟ ਜ਼ੀਰੋ ਕਾਰਬਨ ਏਮੀਸ਼ਨ ਪਲਾਨ ਦੇ ਬਾਰੇ ’ਚ ਉਡੋਕਨ ਕਾਪਰ ਦਾ ਮੰਨਣਾ ਹੈ ਕਿ ਭਾਰਤ ਨੂੰ ਅਕਸ਼ੈ ਊਰਜਾ ਉਤਪਾਦਨ ’ਚ ਵੱਡੀ ਮਦਦ ਪਹੁੰਚਾਉਣ ਦੀ ਸਥਿਤੀ ’ਚ ਹੈ।
ਭਾਰਤ ਦੇ ਨੈੱਟ ਜ਼ੀਰੋ ਏਮੀਸ਼ਨ ਯੋਜਨਾ ਦੇ ਹਿਸਾਬ ਨਾਲ ਭਾਰਤ ’ਚ ਇਲੈਕਟ੍ਰਿਕ ਵ੍ਹੀਕਲ, ਸੋਲਰ ਪੈਨਲ ਅਤੇ ਵਿੰਡ ਟਰਬਾਈਨ ਨੂੰ ਕਾਪਰ ਦੀ ਜ਼ਰੂਰਤ ਹੈ। ਉਡੋਕਨ ਐਨਰਜੀ ਭਾਰਤ ਦੀ ਇਸ ਯੋਜਨਾ ’ਚ ਮਦਦ ਪਹੁੰਚਾ ਕੇ ਭਾਰਤ ਤੋਂ ਕਾਰਬਨ ਨਿਕਾਸੀ ਘਟ ਕਰਨ ’ਚ ਉਸ ਦੀ ਵੱਡੀ ਮਦਦ ਕਰ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।