ਰੁਪਏ ''ਚ 3 ਪੈਸੇ ਦੀ ਗਿਰਾਵਟ, ਜਾਣੋ ਅੱਜ ਕਿੰਨਾ ਰਿਹਾ ਡਾਲਰ ਦਾ ਮੁੱਲ

11/10/2020 5:36:19 PM

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰ ਵਿਚ ਰਹੀ ਜ਼ਬਰਦਸਤ ਤੇਜ਼ੀ ਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ ਵਿਚ ਡਾਲਰ ਦੇ ਕਮਜ਼ੋਰ ਪੈਣ ਦੇ ਬਾਵਜੂਦ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਏ ਉਛਾਲ ਦੇ ਦਬਾਅ ਵਿਚ ਮੰਗਲਵਾਰ ਨੂੰ ਅੰਤਰਬੈਂਕਿੰਗ ਕਰੰਸੀ ਬਾਜ਼ਾਰ ਵਿਚ ਰੁਪਿਆ 3 ਪਾਸੇ ਡਿੱਗ ਕੇ 74.18 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। 

ਪਿਛਲੇ ਦਿਨ ਰੁਪਿਆ 7 ਪੈਸੇ ਦੀ ਗਿਰਾਵਟ ਦੀ ਗਿਰਾਵਟ ਨਾਲ 74.15 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਰੁਪਿਆ ਅੱਜ ਲਗਾਤਾਰ ਦੂਜੇ ਦਿਨ ਗਿਰਾਵਟ ਵਿਚ ਰਿਹਾ ਹੈ। ਸ਼ੇਅਰ ਬਾਜ਼ਾਰ ਦੀ ਤੇਜ਼ੀ ਦੇ ਦਮ 'ਤੇ ਰੁਪਿਆ ਅੱਜ 10 ਪੈਸੇ ਦੀ ਬੜ੍ਹਤ ਨਾਲ 74.05 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ।

ਸ਼ੇਅਰ ਬਾਜ਼ਾਰ ਵਿਚ ਰਹੀ ਬੜ੍ਹਤ ਹੋਰ ਕਮਜ਼ੋਰ ਡਾਲਰ ਤੋਂ ਸਮਰਥਨ ਪਾ ਕੇ ਕਾਰੋਬਾਰ ਦੌਰਾਨ ਇਹ 74.02 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਉੱਚੇ ਪੱਧਰ 'ਤੇ ਰਿਹਾ। ਇਸ ਵਿਚਕਾਰ ਕੋਰੋਨਾ ਵੈਕਸੀਨ ਦੇ ਜਲਦ ਬਾਜ਼ਾਰ ਵਿਚ ਆਉਣ ਦੀ ਸੰਭਾਵਨਾ ਨੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਮੰਗ ਵਧਾ ਦਿੱਤੀ, ਜਿਸ ਨਾਲ ਭਾਰਤੀ ਕਰੰਸੀ ਦਬਾਅ ਵਿਚ ਆ ਗਈ। 
 


Sanjeev

Content Editor

Related News