ਵੱਡੀ ਰਾਹਤ! ਰੁਪਏ 'ਚ ਤੇਜ਼ੀ, ਵਿਦੇਸ਼ ਜਾਣ ਵਾਲਿਆਂ ਨੂੰ ਇੰਨੇ 'ਚ ਪੈ ਰਿਹੈ ਡਾਲਰ
Thursday, Apr 29, 2021 - 11:29 AM (IST)
ਮੁੰਬਈ- ਡਾਲਰ ਖ਼ਰੀਦਦਾਰਾਂ ਤੇ ਵਿਦੇਸ਼ ਜਾਣ ਵਾਲਿਆਂ ਲਈ ਰਾਹਤ ਭਰੀ ਖ਼ਬਰ ਹੈ। ਇਸ ਮਹੀਨੇ 75 ਰੁਪਏ ਤੋਂ ਪਾਰ ਹੋਣ ਪਿੱਛੋਂ ਇਸ ਵਿਚ ਹੁਣ ਤੱਕ ਕਈ ਵਾਰ ਗਿਰਾਵਟ ਆ ਚੁੱਕੀ ਹੈ। ਡਾਲਰ ਵਿਚ ਨਰਮੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਰੁਪਿਆ 26 ਪੈਸੇ ਹੋਰ ਚੜ੍ਹ ਕੇ 74.10 ਦੇ ਪੱਧਰ 'ਤੇ ਪਹੁੰਚ ਗਿਆ।
ਪਿਛਲੇ ਕਾਰੋਬਾਰੀ ਸੈਸ਼ਨ ਵਿਚ ਡਾਲਰ ਦਾ ਮੁੱਲ 74.36 ਰੁਪਏ ਰਿਹਾ ਸੀ। ਉੱਥੇ ਹੀ, ਅੱਜ ਕਰੰਸੀ ਬਾਜ਼ਾਰ ਸ਼ੁਰੂ ਹੋਣ 'ਤੇ ਰੁਪਿਆ ਮਜਬੂਤੀ ਨਾਲ 74.20 ਪ੍ਰਤੀ ਡਾਲਰ 'ਤੇ ਖੁੱਲ੍ਹਾ, ਜਿਸ ਵਿਚ ਅੱਗੇ ਹੋਰ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 74.10 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਡਾਲਰ ਸਸਤਾ ਹੋਣ ਦਾ ਮਤਲਬ ਹੈ ਕਿ 100 ਡਾਲਰ ਦੀ ਕੋਈ ਚੀਜ਼ ਮੰਗਾਉਣ ਲਈ ਜੇਕਰ ਪਹਿਲਾਂ 7,500 ਰੁਪਏ ਖ਼ਰਚਣੇ ਪਏ ਸਨ, ਤਾਂ ਹੁਣ ਤਕਰੀਬਨ 7,400 ਵਿਚ ਇਹ ਪਵੇਗੀ। ਹਾਲ ਦੀ ਘੜੀ ਦੇਖਣਾ ਹੋਵੇਗਾ ਕਿ ਡਾਲਰ ਦਾ ਮੁੱਲ 74 'ਤੇ ਕਿੰਨੀ ਜਲਦ ਆਉਂਦਾ ਹੈ।
ਇਹ ਵੀ ਪੜ੍ਹੋ- ਗੱਡੀ, ਬਾਈਕ ਦੀ ਟੈਂਕੀ ਨਹੀਂ ਹੈ ਫੁਲ, ਤਾਂ ਹੁਣ ਮਹਿੰਗਾ ਪਵੇਗਾ ਪੈਟੋਰਲ, ਡੀਜ਼ਲ
ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਨੀਤੀਗਤ ਦਰਾਂ ਤੇ ਮੌਜੂਦਾ ਸਰਕਾਰੀ ਸਕਿਓਰਿਟੀਜ਼ ਖ਼ਰੀਦ ਪ੍ਰੋਗਰਾਮ ਨੂੰ ਜਾਰੀ ਰੱਖਣ ਦੇ ਫ਼ੈਸਲੇ ਮਗਰੋਂ ਡਾਲਰ ਇੰਡੈਕਸ 0.03 ਫ਼ੀਸਦੀ ਡਿੱਗ ਕੇ 90.58 'ਤੇ ਆ ਗਿਆ। ਇਸ ਵਿਚਕਾਰ ਭਾਰਤੀ ਇਕੁਇਟੀ ਬਾਜ਼ਾਰਾਂ ਵਿਚ ਤੇਜ਼ੀ ਆਈ, ਜਿਸ ਨਾਲ ਰੁਪਏ ਨੂੰ ਸਮਰਥਨ ਮਿਲਿਆ। ਹਾਲਾਂਕਿ, ਸ਼ਾਨਦਾਰ ਤੇਜ਼ੀ ਨਾਲ ਸ਼ੁਰੂ ਹੋਣ ਪਿੱਛੋਂ ਬਾਜ਼ਾਰ ਵਿਚ ਮੁਨਾਫਾਵਸੂਲੀ ਕਾਰਨ ਸੈਂਸੈਕਸ, ਨਿਫਟੀ ਤਕਰੀਬਨ 11 ਵਜੇ ਗਿਰਾਵਟ ਵਿਚ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ, ਬ੍ਰੈਂਟ ਕੱਚਾ ਤੇਲ 0.4 ਫ਼ੀਸਦੀ ਚੜ੍ਹ ਕੇ 67.54 ਡਾਲਰ 'ਤੇ ਸੀ।
ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਦਾ ਡਰ, ਨਿੱਜੀ ਜੈੱਟ ਕਰਾ ਕੇ ਵਿਦੇਸ਼ ਨਿਕਲ ਰਹੇ ਅਮੀਰ
►ਡਾਲਰ ਵਿਚ ਨਰਮੀ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ