ਭਾਰਤੀ ਕਰੰਸੀ ਬੜ੍ਹਤ 'ਚ ਬੰਦ, ਜਾਣੋ ਕੀ ਹੈ ਡਾਲਰ ਦਾ ਰੇਟ

Monday, Jun 08, 2020 - 04:42 PM (IST)

ਭਾਰਤੀ ਕਰੰਸੀ ਬੜ੍ਹਤ 'ਚ ਬੰਦ, ਜਾਣੋ ਕੀ ਹੈ ਡਾਲਰ ਦਾ ਰੇਟ

ਮੁੰਬਈ— ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ 'ਚ ਮਜਬੂਤੀ ਦਰਜ ਹੋਈ। ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ ਤਿੰਨ ਪੈਸੇ ਦੀ ਬੜ੍ਹਤ ਨਾਲ 75.55 ਦੇ ਪੱਧਰ 'ਤੇ ਬੰਦ ਹੋਈ ਹੈ।

ਕਰੰਸੀ ਕਾਰੋਬਾਰ ਮਾਹਰਾਂ ਨੇ ਕਿਹਾ ਕਿ ਬੈਂਕਾਂ ਤੇ ਬਰਾਮਦਕਾਰਾਂ ਵੱਲੋਂ ਡਾਲਰ ਦੀ ਖਰੀਦ ਵਧਣ ਦੇ ਨਾਲ-ਨਾਲ ਕੱਚੇ ਤੇਲ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਚੜ੍ਹਨ ਕਾਰਨ ਰੁਪਏ ਦੀ ਮਜਬੂਤੀ ਇੱਥੇ ਹੀ ਰੁਕ ਗਈ।

ਹਾਲਾਂਕਿ, ਘਰੇਲੂ ਸ਼ੇਅਰ ਬਾਜ਼ਾਰਾਂ ਦੇ ਸਕਾਰਾਤਮਕ ਰੁਖ਼, ਕਾਰੋਬਾਰੀ ਗਤੀਵਿਧੀਆਂ ਦੇ ਦੁਬਾਰਾ ਸ਼ੁਰੂ ਹੋਣ ਅਤੇ ਵਿਦੇਸ਼ੀ ਪੂੰਜੀ ਦੇ ਆਉਣ ਨਾਲ ਰੁਪਏ ਨੂੰ ਤੇਜ਼ੀ 'ਚ ਰਹਿਣ ਦਾ ਸਮਰਥਨ ਮਿਲਿਆ। ਸੋਮਵਾਰ ਕਾਰੋਬਾਰ ਦੇ ਸ਼ੁਰੂ 'ਚ ਰੁਪਿਆ ਡਾਲਰ ਦੇ ਮੁਕਾਬਲੇ 75.59 'ਤੇ ਖੁੱਲ੍ਹਾ ਅਤੇ ਅਖੀਰ 'ਚ ਪਿਛਲੇ ਬੰਦ ਪੱਧਰ ਦੇ ਮੁਕਾਬਲੇ ਤਿੰਨ ਪੈਸੇ ਦੀ ਤੇਜ਼ੀ ਨਾਲ 75.55 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 75.58 ਦੇ ਪੱਧਰ 'ਤੇ ਬੰਦ ਹੋਇਆ ਸੀ। ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ ਇਕ ਸਮੇਂ 75.50 ਤੱਕ ਮਜਬੂਤ ਹੋਇਆ ਅਤੇ 75.64 ਰੁਪਏ ਤੱਕ ਹੇਠਾਂ ਵੀ ਡਿੱਗਾ। ਸ਼ੁਰੂਆਤੀ ਅੰਕੜਿਆਂ ਦੇ ਹਿਸਾਬ ਨਾਲ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 97.61 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ। ਇਸ ਦੌਰਾਨ ਕੌਮਾਂਤਰੀ ਬਾਜ਼ਾਰ 'ਚ ਬੈਂ੍ਰਟ ਕੱਚੇ ਤੇਲ ਦੀ ਕੀਮਤ 0.97 ਫੀਸਦੀ ਵੱਧ ਕੇ 42.71 ਡਾਲਰ ਪ੍ਰਤੀ ਬੈਰਲ ਸੀ।


author

Sanjeev

Content Editor

Related News