ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 12 ਪੈਸੇ ਡਿੱਗ ਕੇ 82.90 ਪ੍ਰਤੀ ਡਾਲਰ ''ਤੇ ਖਿਸਕਿਆ

Wednesday, Feb 15, 2023 - 11:13 AM (IST)

ਰੁਪਿਆ ਸ਼ੁਰੂਆਤੀ ਕਾਰੋਬਾਰ ''ਚ 12 ਪੈਸੇ ਡਿੱਗ ਕੇ 82.90 ਪ੍ਰਤੀ ਡਾਲਰ ''ਤੇ ਖਿਸਕਿਆ

ਮੁੰਬਈ- ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਨਾਲ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ 12 ਪੈਸੇ ਕਮਜ਼ੋਰ ਹੋ ਕੇ 82.90 ਦੇ ਭਾਅ 'ਤੇ ਖਿਸਕ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਅਮਰੀਕਾ 'ਚ ਨੀਤੀਗਤ ਦਰ 'ਚ ਵਾਧੇ ਦਾ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਦਾ ਖਦਸ਼ਾ ਗਹਿਰਾਉਣ ਨਾਲ ਡਾਲਰ ਨੂੰ ਮਜ਼ਬੂਤੀ ਮਿਲੀ।

ਇਹ ਵੀ ਪੜ੍ਹੋ-2023 'ਚ ਹਵਾਈ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ : ਰੈੱਡੀ

ਇਸ ਤੋਂ ਇਲਾਵਾ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਕਮਜ਼ੋਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਰੁਪਏ 'ਤੇ ਦਬਾਅ ਬਣਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 82.90 ਦੇ ਭਾਅ 'ਤੇ ਖੁੱਲ੍ਹਿਆ ਜੋ 12 ਪੈਸੇ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਪਿਛਲੇ ਕਾਰੋਬਾਰੀ ਦਿਨ 'ਤੇ ਰੁਪਿਆ 82.78 ਦੇ ਭਾਅ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ-ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ, ਅੰਡਾਨੀ ਇੰਟਰਪ੍ਰਾਈਜੇਜ਼ 5 ਫ਼ੀਸਦੀ ਟੁੱਟਿਆ

ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.14 ਫ਼ੀਸਦੀ ਚੜ੍ਹ ਕੇ 103.38 'ਤੇ ਪਹੁੰਚ ਗਿਆ ਹੈ। ਕੌਮਾਂਤਰੀ ਤੇਲ ਮਾਨਕ ਬ੍ਰੈਂਟ ਕਰੂਡ ਵਾਇਦਾ 0.70 ਫ਼ੀਸਦੀ ਵਧ ਕੇ 84.98 ਡਾਲਰ ਪ੍ਰਤੀ ਬੈਰਲ ਹੋ ਗਿਆ। ਇਸ ਵਿਚਾਲੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,305.30 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਸ਼ੁੱਧ ਲਿਵਾਲੀ ਹੋਈ। 

ਇਹ ਵੀ ਪੜ੍ਹੋ-ਅਗਲੇ ਵਿੱਤੀ ਸਾਲ 9-11 ਫੀਸਦੀ ਤੱਕ ਵਧੇਗੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


author

Aarti dhillon

Content Editor

Related News