ਰੁਪਿਆ 8 ਪੈਸੇ ਦੀ ਮਜ਼ਬੂਤੀ ਨਾਲ ਖੁੱਲ੍ਹਿਆ

Thursday, Dec 14, 2017 - 09:09 AM (IST)

ਰੁਪਿਆ 8 ਪੈਸੇ ਦੀ ਮਜ਼ਬੂਤੀ ਨਾਲ ਖੁੱਲ੍ਹਿਆ

ਨਵੀਂ ਦਿੱਲੀ— ਵੀਰਵਾਰ ਦੇ ਕਾਰੋਬਾਰੀ ਸਤਰ 'ਚ ਰੁਪਏ ਦੀ ਸ਼ੁਰੂਆਤੀ ਮਜ਼ਬੂਤੀ ਨਾਲ ਹੋਈ ਹੈ। ਇਕ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 8 ਪੈਸੇ ਦੀ ਮਜ਼ਬੂਤੀ ਨਾਲ 64.35 'ਤੇ ਖੁੱਲ੍ਹਿਆ ਹੈ। ਉੱਥੇ ਹੀ ਡਾਲਰ ਦੇ ਮੁਕਾਬਲੇ ਕੱਲ ਰੁਪਏ 'ਚ ਗਿਰਾਵਟ ਦੇਖੀ ਗਈ ਸੀ। ਪਿਛਲੇ ਦਿਨ ਯਾਨੀ ਬੁੱਧਵਾਰ ਦੇ ਸਤਰ 'ਚ ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਕਮਜ਼ੋਰ ਹੋ ਕੇ 64.43 'ਤੇ ਬੰਦ ਹੋਇਆ ਸੀ।

ਇਸ ਦੇ ਇਲਾਵਾ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਦੀ ਕਮਜ਼ੋਰੀ ਨਾਲ 64.53 ਦੇ ਪੱਧਰ 'ਤੇ ਖੁੱਲ੍ਹਿਆ ਸੀ। ਇਸ ਤੋਂ ਪਿਛਲੇ ਦਿਨ ਮੰਗਲਵਾਰ ਨੂੰ ਰੁਪਿਆ 4 ਪੈਸੇ ਦੀ ਕਮਜ਼ੋਰੀ ਨਾਲ 64.40 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ 'ਚ ਵਾਧਾ ਕੀਤਾ ਗਿਆ ਹੈ, ਜਿਸ ਦਾ ਅਸਰ ਕਾਰੋਬਾਰ ਦੌਰਾਨ ਰੁਪਏ 'ਤੇ ਨਜ਼ਰ ਆ ਸਕਦਾ ਹੈ। ਹਾਲਾਂਕਿ ਰੁਪਏ ਨੇ ਅੱਜ ਚੰਗੀ ਸ਼ੁਰੂਆਤ ਕੀਤੀ ਹੈ।


Related News