ਰੁਪਿਆ 11 ਪੈਸੇ ਡਿੱਗ ਕੇ 69.06 'ਤੇ ਖੁੱਲ੍ਹਾ

03/25/2019 9:05:39 AM

ਮੁੰਬਈ—  ਗਲੋਬਲ ਬਾਜ਼ਾਰਾਂ 'ਚ ਗਿਰਾਵਟ ਦੇ ਮੱਦੇਨਜ਼ਰ ਸੋਮਵਾਰ ਦੇ ਕਾਰੋਬਾਰ 'ਚ ਰੁਪਿਆ 11 ਪੈਸੇ ਕਮਜ਼ੋਰ ਹੋ ਕੇ 69.06 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਦਰਾਮਦਕਾਰਾਂ ਵੱਲੋਂ ਡਾਲਰ ਦੀ ਮੰਗ ਵਧਣ ਅਤੇ ਘਰੇਲੂ ਇਕੁਇਟੀ 'ਚ ਵਿਕਵਾਲੀ ਕਾਰਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਗਿਰਾਵਟ ਨਾਲ 68.95 ਦੇ ਪੱਧਰ 'ਤੇ ਬੰਦ ਹੋਇਆ ਸੀ। 

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਕਾਰਨ ਵੀ ਰੁਪਿਆ ਦਬਾਅ 'ਚ ਰਿਹਾ। ਸ਼ੁੱਕਰਵਾਰ ਇੰਟਰ-ਬੈਂਕ ਫਾਰਨ ਐਕਸਚੇਂਜ (ਫਾਰੈਕਸ) ਬਾਜ਼ਾਰ 'ਚ ਰੁਪਿਆ 68.60 ਦੇ ਪੱਧਰ 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਇਹ 69.10 ਤੇ 68.53 ਦੇ ਦਾਇਰੇ 'ਚ ਰਿਹਾ ਅਤੇ ਅਖੀਰ 68.95 'ਤੇ ਬੰਦ ਹੋਇਆ, ਜੋ ਇਸ ਤੋਂ ਪਿਛਲੇ ਦਿਨ ਨਾਲੋਂ 12 ਪੈਸੇ ਘੱਟ ਸੀ। ਬੁੱਧਵਾਰ ਨੂੰ ਭਾਰਤੀ ਕਰੰਸੀ 13 ਪੈਸੇ ਵਧ ਕੇ 68.83 'ਤੇ ਬੰਦ ਹੋਈ ਸੀ। ਵਿਦੇਸ਼ੀ ਕਰੰਸੀ ਬਾਜ਼ਾਰ ਵੀਰਵਾਰ ਨੂੰ ਹੋਲੀ ਕਾਰਨ ਬੰਦ ਸੀ।


Related News