ਅਮਰੀਕੀ ਡਾਲਰ ਮੁਕਾਬਲੇ 10 ਪੈਸੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਇਆ

Tuesday, Feb 07, 2023 - 10:47 AM (IST)

ਮੁੰਬਈ (ਭਾਸ਼ਾ) - ਸਥਾਨਕ ਸ਼ੇਅਰ ਬਾਜ਼ਾਰਾਂ 'ਚ ਸਕਾਰਾਤਮਕ ਰੁਖ ਅਤੇ ਡਾਲਰ 'ਚ ਕਮਜ਼ੋਰੀ ਕਾਰਨ ਮੰਗਲਵਾਰ ਨੂੰ ਰੁਪਿਆ 10 ਪੈਸੇ ਦੇ ਵਾਧੇ ਨਾਲ 82.66 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੇ ਵਹਾਅ ਨੇ ਹਾਲਾਂਕਿ ਰੁਪਏ ਦੇ ਲਾਭ ਨੂੰ ਸੀਮਤ ਕੀਤਾ ਹੈ।
ਅੰਤਰਬੈਂਕ ਫਾਰੇਕਸ ਬਜ਼ਾਰ 'ਤੇ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 82.68 'ਤੇ ਮਜ਼ਬੂਤ ​​ਖੁੱਲ੍ਹਣ ਤੋਂ ਬਾਅਦ ਅਮਰੀਕੀ ਡਾਲਰ ਦੇ ਮੁਕਾਬਲੇ 82.66 ਤੱਕ ਅੱਗੇ ਵਧਿਆ। ਇਹ ਪਿਛਲੇ ਵਪਾਰਕ ਸੈਸ਼ਨ ਦੀ ਸਮਾਪਤੀ ਕੀਮਤ ਦੇ ਮੁਕਾਬਲੇ 10 ਪੈਸੇ ਦਾ ਵਾਧਾ ਹੈ। ਸੋਮਵਾਰ ਨੂੰ ਰੁਪਿਆ 68 ਪੈਸੇ ਟੁੱਟ ਕੇ 82.76 ਪ੍ਰਤੀ ਡਾਲਰ ਦੇ ਇੱਕ ਮਹੀਨੇ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਦਾ ਡਾਲਰ ਸੂਚਕਾਂਕ  0.15 ਫੀਸਦੀ ਡਿੱਗ ਕੇ 103.46 'ਤੇ ਆ ਗਿਆ।

ਇਹ ਵੀ ਪੜ੍ਹੋ : ਭਾਰਤ ਦੀ ਸਭ ਤੋਂ ਵੱਡੀ ਡੀਲ! ਮੁੰਬਈ 'ਚ 1200 ਕਰੋੜ 'ਚ ਵੇਚੇ ਗਏ 23 ਫਲੈਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News