ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਟੁੱਟਿਆ

05/18/2022 11:18:37 AM

ਮੁੰਬਈ- ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਣ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਦੇ ਕਾਰਨ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 6 ਪੈਸੇ ਟੁੱਟ ਕੇ 77.50 'ਤੇ ਆ ਗਿਆ ਹੈ।
ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਰੁਪਏ 'ਤੇ ਅਸਰ ਪਿਆ। ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰ 'ਚ ਮਜ਼ਬੂਤੀ ਦੇ ਕਾਰਨ ਰੁਪਏ ਦੀ ਗਿਰਾਵਟ ਸੀਮਿਤ ਰਹੀ। 
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 77.57 'ਤੇ ਕਮਜ਼ੋਰ ਖੁੱਲ੍ਹਿਆ ਅਤੇ ਫਿਰ ਥੋੜ੍ਹੇ ਸੁਧਾਰ ਦੇ ਨਾਲ 77.50 'ਤੇ ਆ ਗਿਆ, ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ 6 ਪੈਸੇ ਦੀ ਕਮਜ਼ੋਰੀ ਦਰਸਾਉਂਦਾ ਹੈ। ਸ਼ੁਰੂਆਤੀ ਸੌਦਿਆਂ 'ਚ ਸਥਾਨਕ ਮੁਦਰਾ ਨੇ 77.57 ਤੋਂ 77.48 ਦੇ ਦਾਅਰੇ 'ਚ ਕਾਰੋਬਾਰ ਕੀਤਾ। 
ਇਸ ਵਿਚਾਲੇ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.11 ਫੀਸਦੀ ਦੇ ਵਾਧੇ ਦੇ ਨਾਲ 103.47 'ਤੇ ਆ ਗਿਆ। ਸੰਸਾਰਿਕ ਤੇਲ ਮਾਨਕ ਬ੍ਰੈਂਟ ਕਰੂਡ ਵਾਇਦਾ 0.38 ਫੀਸਦੀ ਵਧ ਕੇ 112.36 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸਨ।


Aarti dhillon

Content Editor

Related News