ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 12 ਪੈਸੇ ਟੁੱਟਿਆ

Thursday, Jun 02, 2022 - 11:17 AM (IST)

ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 12 ਪੈਸੇ ਟੁੱਟਿਆ

ਮੁੰਬਈ (ਭਾਸ਼ਾ) - ਵਿਦੇਸ਼ੀ ਬਾਜ਼ਾਰ ਵਿਚ ਮਜ਼ਬੂਤ ਹੁੰਦੇ ਜਾ ਰਹੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 12 ਪੈਸੇ ਟੁੱਟ ਕੇ 77.62 ਪ੍ਰਤੀ ਡਾਲਰ 'ਤੇ ਆ ਗਿਆ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 77.61 'ਤੇ ਖੁੱਲ੍ਹਿਆ, ਪਰ ਕੁਝ ਹੀ ਸਮੇਂ 'ਚ ਇਹ 77.62 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ।

ਇਸ ਤਰ੍ਹਾਂ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਰੁਪਏ 'ਚ 12 ਪੈਸੇ ਦੀ ਗਿਰਾਵਟ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਰੁਪਿਆ ਆਪਣੀ ਇਤਿਹਾਸਕ ਗਿਰਾਵਟ ਤੋਂ ਉਭਰ ਕੇ 21 ਪੈਸੇ ਦੀ ਮਜ਼ਬੂਤੀ ਨਾਲ 77.50 'ਤੇ ਬੰਦ ਹੋਇਆ। ਰਿਲਾਇੰਸ ਸਕਿਓਰਿਟੀਜ਼ ਦੇ ਸੀਨੀਅਰ ਰਿਸਰਚ ਐਨਾਲਿਸਟ ਸ਼੍ਰੀਰਾਮ ਅਈਅਰ ਨੇ ਕਿਹਾ ਕਿ ਭਾਰਤੀ ਮੁਦਰਾ ਦੀ ਸਥਿਤੀ 'ਚ ਗਿਰਾਵਟ ਵਿਦੇਸ਼ਾਂ 'ਚ ਡਾਲਰ ਦੀ ਮਜ਼ਬੂਤੀ ਅਤੇ ਉੱਚ ਬਾਂਡ ਯੀਲਡ ਕਾਰਨ ਹੈ। ਦੁਨੀਆ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.05 ਫੀਸਦੀ ਵਧ ਕੇ 102.55 'ਤੇ ਪਹੁੰਚ ਗਿਆ। 

ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ ਫਿਊਚਰਜ਼ 1.57 ਫੀਸਦੀ ਡਿੱਗ ਕੇ 114.46 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਇਸ ਦੇ ਨਾਲ ਹੀ ਭਾਰਤੀ ਬਾਜ਼ਾਰਾਂ 'ਚੋਂ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਦਾ ਸਿਲਸਿਲਾ ਜਾਰੀ ਹੈ। ਸਟਾਕ ਐਕਸਚੇਂਜ ਦੇ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 1,930.16 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : 15 ਸਰਕਾਰੀ ਸਕੀਮਾਂ ਦਾ ਇਕ ਪੋਰਟਲ ‘ਜਨ ਸਮਰਥ’ ਸ਼ੁਰੂ ਕਰੇਗੀ ਸਰਕਾਰ, ਜਾਣੋ ਕੀ ਮਿਲੇਗਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News