ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 16 ਪੈਸੇ ਡਿੱਗਾ

10/22/2020 11:26:13 AM

ਮੁੰਬਈ — ਡਾਲਰ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਸ਼ੁਰੂਆਤੀ ਗਿਰਾਵਟ ਦੇ ਕਾਰਨ ਵੀਰਾਵਾਰ ਭਾਵ ਅੱਜ ਰੁਪਏ ਨੇ ਕਾਰੋਬਾਰ ਦੀ ਨਰਮ ਸ਼ੁਰੂਆਤ ਕੀਤੀ। ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 16 ਪੈਸੇ ਡਿੱਗ ਕੇ 73.74 ਪ੍ਰਤੀ ਡਾਲਰ 'ਤੇ ਰਿਹਾ। ਅੰਤਰਬੈਂਕ ਮੁਦਰਾ ਬਾਜ਼ਾਰ ਵਿਚ ਰੁਪਿਆ ਤੇਜ਼ ਗਿਰਾਵਟ ਦੇ ਨਾਲ 73.77 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਹਾਲਾਂਕਿ ਜਲਦੀ ਹੀ ਇਸ ਨੇ ਕੁਝ ਵਾਪਸੀ ਕੀਤੀ ਪਰ ਇਸ ਦੇ ਬਾਅਦ ਵੀ 16 ਪੈਸੇ ਡਿੱਗ ਕੇ 73.74 ਪ੍ਰਤੀ ਡਾਲਰ 'ਤੇ ਚਲ ਰਿਹਾ ਸੀ। ਇਸ ਤੋਂ ਪਹਿਲਾਂ ਰੁਪਿਆ ਬੁੱਧਵਾਰ ਨੂੰ 9 ਪੈਸੇ ਟੁੱਟ ਕੇ 73.58 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। 

6 ਪ੍ਰਮੁੱਖ ਅੰਤਰਰਾਸ਼ਟਰੀ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦਾ ਸੁਚਕਾਂਕ 0.19 ਫੀਸਦੀ ਦੇ ਵਾਧੇ ਨਾਲ 92.78 'ਤੇ ਚਲ ਰਿਹਾ ਸੀ। ਘਰੇਲੂ ਮੋਰਚੇ 'ਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 279.13 ਅੰਕ ਭਾਵ 0.69 ਫ਼ਸੀਦੀ ਹੇਠਾਂ 40,428.18 'ਤੇ ਕਾਰੋਬਾਰ ਕਰ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 80.05 ਅੰਕ ਭਾਵ 0.67 ਫੀਸਦੀ ਡਿੱਗ ਕੇ 11,857.60 'ਤੇ ਸੀ। 

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ(ਐਫ.ਪੀ.ਆਈ.) ਨੇ ਬੁੱਧਵਾਰ ਨੂੰ ਸ਼ੁੱਧ ਆਧਾਰ 'ਤੇ 2,108.48 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੌਰਾਨ ਕੱਚੇ ਤੇਲ ਦਾ ਅੰਤਰਰਾਸ਼ਟਰੀ ਮਿਆਰ ਬ੍ਰੇਂਟ ਕਰੂਡ 0.50 ਫ਼ੀਸਦੀ ਦੀ ਗਿਰਾਵਟ ਦੇ ਨਾਲ 41.52 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।


Harinder Kaur

Content Editor

Related News