ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਟੁੱਟਿਆ

Friday, Oct 21, 2022 - 11:04 AM (IST)

ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਡਾਲਰ ਦੀ ਮਜ਼ਬੂਤੀ ਦੇ ਚੱਲਦੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 12 ਪੈਸੇ ਟੁੱਟ ਕੇ 82.91 ਦੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ 82.89 'ਤੇ ਖੁੱਲ੍ਹਿਆ ਅਤੇ ਫਿਰ ਫਿਸਲ ਕੇ 82.91 'ਤੇ ਆ ਗਿਆ। ਇਸ ਤਰ੍ਹਾਂ ਪਿਛਲੀ ਬੰਦ ਕੀਮਤ ਦੇ ਮੁਕਾਬਲੇ ਰੁਪਿਆ 12 ਪੈਸੇ ਟੁੱਟ ਗਿਆ।
ਸ਼ੁਰੂਆਤੀ ਸੌਦਿਆਂ ਵਿੱਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 82.75 ਤੱਕ ਗਿਆ। ਪਿਛਲੇ ਸੈਸ਼ਨ ਵਿੱਚ ਵੀਰਵਾਰ ਅਮਰੀਕੀ ਮੁਦਰਾ ਦੀ ਤੁਲਨਾ 'ਚ ਰੁਪਿਆ ਰਿਕਾਰਡ ਪੱਧਰ ਤੋਂ ਉਭਰ ਕੇ 21 ਪੈਸੇ ਦੀ ਮਜ਼ਬੂਤੀ ਦੇ ਨਾਲ 82.79 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
 ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.11 ਫੀਸਦੀ ਵਧ ਕੇ 113 'ਤੇ ਆ ਗਿਆ। ਗਲੋਬਲ ਤੇਲ ਸੂਚਕਾਂਕ ਬ੍ਰੈਂਟ ਕਰੂਡ ਵਾਇਦਾ 0.37 ਫੀਸਦੀ ਵਧ ਕੇ 92.72 ਡਾਲਰ ਪ੍ਰਤੀ ਦੇ ਭਾਅ 'ਤੇ ਰਿਹਾ।
 


Aarti dhillon

Content Editor

Related News