ਰੁਪਏ 'ਚ ਭਾਰੀ ਗਿਰਾਵਟ: ਭਾਰਤੀ ਰੁਪਿਆ 20 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਿਆ

Thursday, Dec 16, 2021 - 11:56 AM (IST)

ਨਵੀਂ ਦਿੱਲੀ - ਅੱਜ ਵੀਰਵਾਰ ਨੂੰ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 20 ਮਹੀਨਿਆਂ ਦੇ ਹੇਠਲੇ ਪੱਧਰ 76.30 ਰੁਪਏ 'ਤੇ ਖੁੱਲ੍ਹਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਡਿੱਗ ਰਿਹਾ ਹੈ। ਬੁੱਧਵਾਰ ਨੂੰ ਇਹ 40 ਪੈਸੇ ਕਮਜ਼ੋਰ ਹੋ ਕੇ 20 ਮਹੀਨਿਆਂ ਦੇ ਹੇਠਲੇ ਪੱਧਰ 76.28 'ਤੇ ਪਹੁੰਚ ਗਿਆ। ਮੰਗਲਵਾਰ ਨੂੰ ਇਹ ਡਾਲਰ ਦੇ ਮੁਕਾਬਲੇ 75.95 'ਤੇ ਸੀ। ਇਸ ਤੋਂ ਪਹਿਲਾਂ ਅਪ੍ਰੈਲ 2020 'ਚ ਡਾਲਰ ਦੇ ਮੁਕਾਬਲੇ ਰੁਪਿਆ ਇਸ ਪੱਧਰ 'ਤੇ ਪਹੁੰਚ ਗਿਆ ਸੀ। ਉਮੀਦ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਰੁਪਿਆ 76.35 ਤੋਂ ਵੀ ਹੇਠਾਂ ਤੱਕ ਜਾ ਸਕਦਾ ਹੈ। 

ਅਮਰੀਕਾ ਤੋਂ ਹੋਣ ਵਾਲਾ ਆਯਾਤ ਹੋ ਸਕਦਾ ਹੈ ਮਹਿੰਗਾ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਵਿਚ ਗਿਰਾਵਟ ਕਾਰਨ ਭਾਰਤ ਨੂੰ ਆਯਾਤ ਹੋਣ ਸਮਾਨ ਬਦਲੇ ਜ਼ਿਆਦਾ ਕੀਮਤ ਚੁਕਾਣੀ ਹੋਵੇਗੀ। ਆਯਾਤ ਹੋਣ ਵਾਲੇ ਇਲੈਕਟ੍ਰੋਨਿਕਸ ਈਂਧਨ ਅਤੇ ਹੋਰ ਆਯਾਤ ਸਮੱਗਰੀ ਦੀਆਂ ਦਰਾਂ ਵਿੱਚ ਵਾਧਾ ਹੋਵੇਗਾ। ਭਾਰਤ ਵਾਹਨ, ਆਟੋਮੋਬਾਈਲ,ਖਣਿਜ, ਬਾਲਣ, ਤੇਲ - ਅਨ
ਫਾਰਮਾਸਿਊਟੀਕਲ, ਪਲਾਸਟਿਕ,ਮੈਡੀਕਲ ਉਪਕਰਣ ਅਤੇ ਸਪਲਾਈ ,ਫਰਨੀਚਰ, ਲਾਈਟਾਂ ਅਤੇ ਚਿੰਨ੍ਹ , ਰਤਨ ਅਤੇ ਕੈਮੀਕਲ ਦਾ ਆਯਾਤ ਕਰਦਾ ਹੈ।

ਇਹ ਵੀ ਪੜ੍ਹੋ : ਭਾਰਤ 'ਚ ਸੈਮੀਕੰਡਕਟਰ ਨਿਰਮਾਣ ਨੂੰ ਲੈ ਕੇ ਵੱਡਾ ਫੈਸਲਾ, 76 ਹਜ਼ਾਰ ਕਰੋੜ ਰੁਪਏ ਹੋਵੇਗਾ ਖ਼ਰਚਾ

RBI ਨਹੀਂ ਦੇਵੇਗਾ ਦਖ਼ਲ 

ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਰੁਪਏ ਦੀ ਡਿੱਗਦੀ ਕੀਮਤ 'ਤੇ ਕੋਈ ਕਦਮ ਨਾ ਚੁੱਕਣ ਬਾਰੇ ਸੋਚ ਰਿਹਾ ਹੈ। ਕਿਉਂਕਿ ਇਸ ਨਾਲ ਭਾਰਤੀ ਬਰਾਮਦਕਾਰਾਂ ਨੂੰ ਫਾਇਦਾ ਹੋਵੇਗਾ। ਫਾਇਦਾ ਇਸ ਤਰ੍ਹਾਂ ਹੋਵੇਗਾ ਕਿ ਉਨ੍ਹਾਂ ਨੂੰ ਡਾਲਰਾਂ 'ਚ ਪੈਸੇ ਮਿਲਣਗੇ ਅਤੇ ਉਨ੍ਹਾਂ ਦੇ ਸਾਹਮਣੇ ਇੱਥੇ ਜ਼ਿਆਦਾ ਪੈਸੇ ਮਿਲਣਗੇ। ਸਰਕਾਰ ਨਿਰਮਾਣ ਖੇਤਰ ਨੂੰ ਲਗਾਤਾਰ ਵਿਸ਼ੇਸ਼ ਰਿਆਇਤਾਂ ਦੇ ਰਹੀ ਹੈ ਅਤੇ ਇਸ ਲਈ ਰੁਪਏ ਦੀ ਗਿਰਾਵਟ ਦਾ ਫਾਇਦਾ ਬਰਾਮਦਕਾਰਾਂ ਨੂੰ ਹੋਵੇਗਾ।

ਰੁਪਏ ਦਾ 76 ਤੱਕ ਜਾਣਾ ਚਿੰਤਾ ਦਾ ਵਿਸ਼ਾ ਨਹੀਂ 

ਹਾਲਾਂਕਿ, ਆਰਬੀਆਈ ਲਈ ਡਾਲਰ ਦੇ ਮੁਕਾਬਲੇ ਰੁਪਏ ਦਾ 76 ਜਾਂ 76.50 ਤੱਕ ਜਾਣਾ ਚਿੰਤਾ ਵਾਲੀ ਗੱਲ ਨਹੀਂ ਹੈ। ਕਿਉਂਕਿ ਇਹ ਉਸਦੇ ਦਾਇਰੇ ਵਿੱਚ ਹੈ। ਇਸ ਲਈ ਉਹ ਇਸ ਵਿੱਚ ਦਖਲ ਨਹੀਂ ਦੇਵੇਗਾ। ਜੇਕਰ ਰੁਪਏ ਦੀ ਕੀਮਤ ਇਸ ਤੋਂ ਜ਼ਿਆਦਾ ਡਿੱਗਦੀ ਹੈ ਤਾਂ ਇਸ ਨੂੰ ਰੋਕਣ ਲਈ ਕਦਮ ਚੁੱਕੇ ਜਾ ਸਕਦੇ ਹਨ। ਕੋਟਕ ਸਕਿਓਰਿਟੀਜ਼ ਨੇ ਪਿਛਲੇ ਹਫਤੇ ਕਿਹਾ ਸੀ ਕਿ ਵਪਾਰੀ ਵੀ ਰਿਜ਼ਰਵ ਬੈਂਕ ਦੇ ਕਦਮ 'ਤੇ ਨਜ਼ਰ ਰੱਖਣਗੇ।

ਇਹ ਵੀ ਪੜ੍ਹੋ : ITR ਫਾਈਲ ਤੋਂ ਲੈ ਕੇ PF ਤੱਕ, ਇਸੇ ਮਹੀਨੇ ਪੂਰੇ ਕਰਨੇ ਲਾਜ਼ਮੀ ਹਨ ਇਹ ਕੰਮ

ਰੁਪਿਆ ਲੰਮੇ ਸਮੇਂ ਤੋਂ 75 ਤੋਂ ਉੱਪਰ ਦੇ ਪੱਧਰ 'ਤੇ ਕਾਇਮ

ਰੁਪਿਆ ਲੰਬੇ ਸਮੇਂ ਤੋਂ 75 ਦੇ ਉੱਪਰ ਬਣਿਆ ਹੋਇਆ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਪਿਛਲੇ ਦੋ ਮਹੀਨਿਆਂ 'ਚ ਭਾਰਤੀ ਬਾਜ਼ਾਰ 'ਚੋਂ ਕਰੀਬ 80 ਹਜ਼ਾਰ ਕਰੋੜ ਰੁਪਏ ਕੱਢ ਲਏ ਹਨ। ਇਸ ਦੇ ਨਾਲ ਹੀ ਕੁਝ ਵੱਡੇ ਵਿਦੇਸ਼ੀ ਨਿਵੇਸ਼ਕਾਂ ਨੇ ਵੀ ਭਾਰਤੀ IPO 'ਚ ਆਪਣੀ ਹਿੱਸੇਦਾਰੀ ਵੇਚ ਦਿੱਤੀ ਹੈ। ਇਸ ਦਾ ਅਸਰ ਰੁਪਏ 'ਤੇ ਪੈ ਰਿਹਾ ਹੈ।

ਅਮਰੀਕਾ ਖਰੀਦ ਸਕਦਾ ਹੈ ਬਾਂਡ

ਮੰਨਿਆ ਜਾ ਰਿਹਾ ਹੈ ਕਿ ਜੇਕਰ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਬਾਂਡ ਦੀ ਖਰੀਦ 'ਚ ਤੇਜ਼ੀ ਲਿਆਉਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਰੁਪਏ 'ਤੇ ਵੀ ਦੇਖਣ ਨੂੰ ਮਿਲੇਗਾ। ਇਸ ਲਈ ਰੁਪਏ ਦੀ ਕੀਮਤ ਹੇਠਾਂ ਆ ਸਕਦੀ ਹੈ। ਫੈਡਰਲ ਰਿਜ਼ਰਵ ਬੈਂਕ ਦੇ ਨਾਲ ਲਗਭਗ 20 ਦੇਸ਼ਾਂ ਦੇ ਕੇਂਦਰੀ ਬੈਂਕ ਇਸ ਹਫਤੇ ਆਪਣੀਆਂ ਨੀਤੀਗਤ ਦਰਾਂ ਦੀ ਸਮੀਖਿਆ ਕਰਨਗੇ। ਉਮੀਦ ਹੈ ਕਿ ਫੈਡਰਲ ਰਿਜ਼ਰਵ ਬੈਂਕ 25-30 ਅਰਬ ਡਾਲਰ ਦੇ ਬਾਂਡ ਖਰੀਦ ਸਕਦਾ ਹੈ। ਇਸ ਨੇ ਨਵੰਬਰ ਵਿੱਚ 15 ਅਰਬ ਡਾਲਰ ਦੇ ਬਾਂਡ ਖਰੀਦੇ ਸਨ।
ਇਸ ਦੇ ਨਾਲ ਹੀ ਫੈਡਰਲ ਰਿਜ਼ਰਵ ਬੈਂਕ ਨੀਤੀਗਤ ਦਰਾਂ ਨੂੰ ਪਹਿਲਾਂ ਵਾਂਗ ਹੀ ਰੱਖ ਸਕਦਾ ਹੈ। ਯੂਰੋਜ਼ੋਨ, ਜਾਪਾਨ ਅਤੇ ਫਿਲੀਪੀਨਜ਼, ਤਾਈਵਾਨ ਅਤੇ ਇੰਡੋਨੇਸ਼ੀਆ ਦੇ ਕੇਂਦਰੀ ਬੈਂਕ ਵੀ ਆਪਣੀਆਂ ਨੀਤੀਗਤ ਦਰਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖ ਸਕਦੇ ਹਨ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 75.77 ਦੇ ਪੱਧਰ 'ਤੇ ਬੰਦ ਹੋਇਆ ਸੀ। ਪਿਛਲੇ ਹਫਤੇ ਇਹ 0.8% ਘਟਿਆ ਸੀ। ਪਿਛਲੇ ਦੋ ਹਫ਼ਤਿਆਂ ਵਿੱਚ ਇਸ ਵਿੱਚ 1.3% ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : 99,999 ਰੁਪਏ 'ਚ ਵਿਕੀ ਅਸਾਮ ਦੀ ਇਕ ਕਿਲੋ ਚਾਹ, ਤੋੜੇ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News