ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਚਾਰ ਪੈਸੇ ਟੁੱਟ ਕੇ 82.29 ਪ੍ਰਤੀ ਡਾਲਰ ''ਤੇ
Wednesday, Jun 14, 2023 - 11:15 AM (IST)
ਮੁੰਬਈ- ਸਥਾਨਕ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਵਿਚਾਲੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਚਾਰ ਪੈਸੇ ਕਮਜ਼ੋਰ ਹੋ ਕੇ 82.29 'ਤੇ ਆ ਗਿਆ।ਫਾਰੇਕਸ ਡੀਲਰਾਂ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਅਮਰੀਕੀ ਕੇਂਦਰੀ ਬੈਂਕ ਦੇ ਵਿਆਜ ਦਰਾਂ 'ਤੇ ਫ਼ੈਸਲੇ ਦਾ ਇੰਤਜ਼ਾਰ ਹੈ ਜਿਸ ਕਾਰਨ ਰੁਪਿਆ ਸੀਮਿਤ ਦਾਇਰੇ 'ਚ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.28 ਪ੍ਰਤੀ ਡਾਲਰ 'ਤੇ ਖੁੱਲ੍ਹਣ ਤੋਂ ਬਾਅਦ ਡਿੱਗ ਕੇ 82.29 ਪ੍ਰਤੀ ਡਾਲਰ 'ਤੇ ਆ ਗਿਆ। ਇਹ ਪਿਛਲੇ ਬੰਦ ਪੱਧਰ ਦੇ ਮੁਕਾਬਲੇ 4 ਪੈਸੇ ਦੀ ਗਿਰਾਵਟ ਹੈ। ਛੇ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਆਕਲਨ ਕਰਨ ਵਾਲਾ ਡਾਲਰ ਸੂਚਕ ਅੰਕ 0.05 ਫ਼ੀਸਦੀ ਡਿੱਗ ਕੇ 103.28 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.08 ਫ਼ੀਸਦੀ ਵਧ ਕੇ 74.35 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।