ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਟੁੱਟ ਕੇ 82.62 ''ਤੇ ਆਇਆ
Tuesday, Mar 21, 2023 - 11:40 AM (IST)
ਮੁੰਬਈ- ਸੰਸਾਰਕ ਬਾਜ਼ਾਰਾਂ 'ਚ ਰਲੇ-ਮਿਲੇ ਰੁਖ਼ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਦੇ ਵਿਚਾਲੇ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਛੇ ਪੈਸੇ ਦੀ ਗਿਰਾਵਟ ਦੇ ਨਾਲ 82.62 ਰੁਪਏ ਦੇ ਪੱਧਰ 'ਤੇ ਗਿਆ ਹੈ। ਕਾਰੋਬਾਰੀਆਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ, ਏਸ਼ੀਆਈ ਮੁਦਰਾਵਾਂ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਚੱਲਦੇ ਰੁਪਏ ਦੀ ਗਿਰਾਵਟ ਸੀਮਿਤ ਰਹੀ।
ਇਹ ਵੀ ਪੜ੍ਹੋ- ਪਾਕਿਸਤਾਨ : ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ
ਕੌਮਾਂਤਰੀ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 82.54 'ਤੇ ਮਜ਼ਬੂਤ ਖੁੱਲ੍ਹਿਆ ਅਤੇ ਫਿਰ 82.53 ਤੋਂ 82.62 ਦੇ ਦਾਇਰੇ 'ਚ ਕਾਰੋਬਾਰ ਕਰ ਰਿਹਾ ਸੀ ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ ਛੇ ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- ਗਰਮੀਆਂ 'ਚ ਜ਼ਰੂਰ ਕਰੋ 'ਤਰ' ਦੀ ਵਰਤੋਂ, ਸਰੀਰ 'ਚ ਪਾਣੀ ਦੀ ਘਾਟ ਸਣੇ ਹੋਣਗੇ ਹੋਰ ਵੀ ਲਾਭ
ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 82.56 'ਤੇ ਬੰਦ ਹੋਇਆ ਸੀ। ਇਸ ਵਿਚਾਲੇ ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.07 ਫ਼ੀਸਦੀ ਦੇ ਵਾਧੇ ਨਾਲ 103.36 'ਤੇ ਆ ਗਿਆ ਹੈ। ਸੰਸਾਰਕ ਤੇਲ ਮਾਨਕ ਬ੍ਰੈਂਟ ਕਰੂਡ ਵਾਇਦਾ 1.08 ਫ਼ੀਸਦੀ ਡਿੱਗ ਕੇ 72.99 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਦੇ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਸੋਮਵਾਰ ਨੂੰ 2,545.87 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।