ਰੁਪਿਆ 3 ਪੈਸੇ ਕਮਜ਼ੋਰ ਹੋ ਕੇ 69.39 ''ਤੇ ਖੁੱਲ੍ਹਿਆ
05/03/2019 9:44:17 AM
ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਅੱਜ ਹਲਕੀ ਕਮਜ਼ੋਰੀ ਦੇ ਨਾਲ ਹੋਈ ਹੈ। ਰੁਪਿਆ ਅੱਜ 3 ਪੈਸੇ ਦੀ ਕਮਜ਼ੋਰੀ ਦੇ ਨਾਲ 69.39 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਰੁਪਏ 'ਚ ਕੱਲ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 20 ਪੈਸੇ ਵਧ ਕੇ 69.36 ਦੇ ਪੱਧਰ 'ਤੇ ਬੰਦ ਹੋਇਆ ਸੀ।