ਸ਼ੁਰੂਆਤੀ ਕਾਰੋਬਾਰ ''ਚ ਰੁਪਿਆ ਅੱਠ ਪੈਸੇ ਮਜ਼ਬੂਤ

06/12/2019 10:54:13 AM

ਮੁੰਬਈ—ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ ਅੱਠ ਪੈਸੇ ਦੀ ਮਜ਼ਬੂਤੀ ਦੇ ਨਾਲ 69.38 'ਤੇ ਚੱਲ ਰਿਹਾ ਹੈ। ਮੁਦਰਾ ਕਾਰੋਬਾਰੀਆਂ ਮੁਤਾਬਕ ਹੋਰ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਰਹਿਣ ਨਾਲ ਸਥਾਨਕ ਮੁਦਰਾ ਦੀ ਮਜ਼ਬੂਤੀ ਮਿਲੀ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਦਾ ਵੀ ਅਸਰ ਰੁਪਏ 'ਤੇ ਪਿਆ। ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਨੂੰ 69.44 'ਤੇ ਬੰਦ ਹੋਇਆ ਸੀ।  


Aarti dhillon

Content Editor

Related News