ਬੈਂਕ FD ਤੋਂ ਟਾਪ ਦਾ ਹੈ PPF, ਇਨਕਮ ਟੈਕਸ ਛੋਟ ਦੇ ਨਾਲ ਜਾਣੋ ਇਹ 5 ਫਾਇਦੇ

10/28/2019 7:52:34 AM

ਜਲੰਧਰ, (ਬਿਊਰੋ)—  ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਨਿਵੇਸ਼ ਅਤੇ ਟੈਕਸ ਬਚਤ ਦੀ ਸਭ ਤੋਂ ਪਾਪੁਲਰ ਸਕੀਮ ਹੈ। ਇਸ 'ਚ ਨਿਵੇਸ਼ ਨਾਲ ਨਾ ਸਿਰਫ ਤੁਹਾਨੂੰ ਇਨਕਮ ਟੈਕਸ ਕਾਨੂੰਨ ਦੀ ਧਾਰਾ 80-ਸੀ ਤਹਿਤ ਟੈਕਸ ਛੋਟ ਮਿਲਦੀ ਹੈ ਸਗੋਂ ਇਸ 'ਤੇ ਮਿਲਣ ਵਾਲਾ ਵਿਆਜ ਅਤੇ ਮਚਿਓਰਿਟੀ ਵਕਤ ਮਿਲਣ ਵਾਲੀ ਸਾਰੀ ਰਕਮ ਵੀ ਟੈਕਸ ਮੁਕਤ ਹੁੰਦੀ ਹੈ। ਪਬਲਿਕ ਪ੍ਰੋਵੀਡੈਂਟ ਫੰਡ ਭਾਰਤ ਸਰਕਾਰ ਵੱਲੋਂ ਚਲਾਈ ਗਈ ਬਚਤ ਤੇ ਨਿਵੇਸ਼ ਸਕੀਮ ਹੈ, ਯਾਨੀ ਰਿਸਕ ਨਹੀਂ ਹੈ।

 

PunjabKesari

ਪੀ. ਪੀ. ਐੱਫ. 'ਤੇ ਵਿਆਜ ਦਰਾਂ ਸਰਕਾਰ ਹਰ ਤਿਮਾਹੀ ਨਿਰਧਾਰਤ ਕਰਦੀ ਹੈ। ਦਸੰਬਰ 2019 ਤਿਮਾਹੀ ਲਈ ਸਰਕਾਰ ਨੇ ਇਸ 'ਤੇ 7.9 ਫੀਸਦੀ ਵਿਆਜ ਦੇਣ ਦਾ ਫੈਸਲਾ ਕੀਤਾ ਹੈ। ਇਸ 'ਚ ਜਮ੍ਹਾ ਰਕਮ 'ਤੇ ਹਰ ਮਹੀਨੇ ਵਿਆਜ ਦੀ ਗਣਨਾ ਹੁੰਦੀ ਹੈ। ਹਾਲਾਂਕਿ, ਇਹ ਪੀ. ਪੀ. ਐੱਫ. ਖਾਤੇ 'ਚ ਹਰ ਵਿੱਤੀ ਸਾਲ ਦੇ ਅਖੀਰ 'ਚ ਜੁੜਦਾ ਹੈ। ਜੇਕਰ ਕਿਸੇ ਮਹੀਨੇ 'ਚ ਪੰਜ ਤਰੀਕ ਤੋਂ ਪਹਿਲਾਂ ਤੁਸੀਂ ਇਸ 'ਚ ਰਕਮ ਜਮ੍ਹਾ ਕਰਾਈ ਹੈ ਤਾਂ ਤੁਹਾਨੂੰ ਉਸ ਮਹੀਨੇ ਦਾ ਵੀ ਵਿਆਜ ਮਿਲਦਾ ਹੈ। ਕਿਸੇ ਇਕ ਵਿੱਤੀ ਸਾਲ 'ਚ ਤੁਸੀਂ ਵੱਧ ਤੋਂ ਵੱਧ 1.50 ਲੱਖ ਰੁਪਏ ਦਾ ਨਿਵੇਸ਼ ਪੀ. ਪੀ. ਐੱਫ. 'ਚ ਕਰ ਸਕਦੇ ਹੋ।

PunjabKesari
ਪੀ. ਪੀ. ਐੱਫ. ਖਾਤੇ 'ਚ 'ਚ ਇਕ ਵਿੱਤੀ ਸਾਲ 'ਚ ਤੁਸੀਂ 12 ਵਾਰ ਤੋਂ ਜ਼ਿਆਦਾ ਨਿਵੇਸ਼ ਨਹੀਂ ਕਰ ਸਕਦੇ। ਘੱਟੋ-ਘੱਟ 500 ਰੁਪਏ ਨਾਲ ਤੁਸੀਂ ਇਹ ਖਾਤਾ ਸ਼ੁਰੂ ਕਰ ਸਕਦੇ ਹੋ ਅਤੇ ਸਮਰੱਥਾ ਮੁਤਾਬਕ ਇਸ 'ਚ ਹਰ ਮਹੀਨੇ ਜਾਂ ਸਾਲ 'ਚ ਇਕਮੁਸ਼ਤ ਰਕਮ ਜਿੰਨੀ ਹੋ ਸਕੇ ਜਮ੍ਹਾ ਕਰਾ ਸਕਦੇ ਹੋ ਪਰ ਸਾਲ 'ਚ 1.50 ਲੱਖ ਰੁਪਏ ਤੋਂ ਵੱਧ ਨਿਵੇਸ਼ ਨਹੀਂ ਕਰਾ ਸਕਦੇ।

ਪੰਜ ਖਾਸ ਗੱਲਾਂ-

PunjabKesari

  1. ਕੋਈ ਵੀ ਭਾਰਤੀ ਨਾਗਰਿਕ ਆਪਣੇ ਨਾਮ 'ਤੇ ਜਾਂ ਕਿਸੇ ਨਾਬਾਲਗ ਲਈ ਪੀ. ਪੀ. ਐੱਫ. ਖਾਤਾ ਖੋਲ੍ਹ ਸਕਦਾ ਹੈ ਪਰ ਸਾਂਝਾ ਖਾਤਾ ਨਹੀਂ ਖੋਲ੍ਹ ਸਕਦੇ। ਇਕ ਵਿਅਕਤੀ ਦੇ ਨਾਮ 'ਤੇ ਸਿਰਫ ਇਕ ਹੀ ਖਾਤਾ ਹੋ ਸਕਦਾ ਹੈ।
  2. ਤੁਸੀਂ ਪੀ. ਪੀ. ਐੱਫ. ਖਾਤਾ ਡਾਕਘਰ ਜਾਂ ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ ਵਰਗੇ ਨਿੱਜੀ ਬੈਂਕ ਜਾਂ ਸਰਕਾਰੀ ਭਾਰਤੀ ਸਟੇਟ ਬੈਂਕ 'ਚ ਖੋਲ੍ਹ ਸਕਦੇ ਹੋ। ਤੁਸੀਂ ਇਸ 'ਚ ਹਰ ਮਹੀਨੇ ਆਨਲਾਈਨ ਜਾਂ ਆਫਲਾਈਨ ਵੀ ਨਿਵੇਸ਼ ਕਰ ਸਕਦੇ ਹੋ।
  3. ਤੁਸੀਂ ਆਪਣਾ ਖਾਤਾ ਇਕ ਸ਼ਾਖਾ ਤੋਂ ਦੂਜੀ ਸ਼ਾਖਾ 'ਚ ਜਾਂ ਇਕ ਬੈਂਕ ਤੋਂ ਦੂਜੀ 'ਚ ਅਤੇ ਡਾਕਘਰ ਤੋਂ ਬੈਂਕ 'ਚ ਟਰਾਂਸਫਰ ਕਰ ਸਕਦੇ ਹੋ ਅਤੇ ਉਹ ਵੀ ਬਿਨਾਂ ਕਿਸੇ ਵਾਧੂ ਚਾਰਜ ਦੇ।
  4. ਪੀ. ਪੀ. ਐੱਫ. ਖਾਤਾ 15 ਸਾਲਾਂ 'ਚ ਮਚਿਓਰ ਯਾਨੀ ਪੂਰਾ ਹੁੰਦਾ ਹੈ। ਤੁਸੀਂ ਇਸ ਨੂੰ ਹੋਰ 5 ਸਾਲਾਂ ਲਈ ਵੀ ਵਧਾ ਸਕਦੇ ਹੋ ਤੇ ਅਜਿਹਾ ਕਰਨ ਲਈ ਮਿਆਦ ਪੂਰੀ ਹੋਣ ਤੋਂ ਇਕ ਸਾਲ ਅੰਦਰ ਤੁਹਾਨੂੰ ਇਹ ਕਰਨਾ ਹੁੰਦਾ ਹੈ।
  5. ਹਾਲਾਂਕਿ, ਤੁਸੀਂ ਇਸ 'ਚ ਸਾਂਝਾ ਖਾਤਾ ਨਹੀਂ ਖੋਲ੍ਹ ਸਕਦੇ ਪਰ ਆਪਣੀ ਚੋਣ ਦੇ ਇਕ ਵਿਅਕਤੀ ਨੂੰ 'ਫਾਰਮ ਈ' ਭਰ ਕੇ ਨਾਮਜ਼ਦ (ਨੋਮੀਨੇਸ਼ਨ) ਕਰ ਸਕਦੇ ਹੋ।

Related News