ਜੂਨ 'ਚ Royal Enfield ਦੀ ਵਿਕਰੀ 35 ਫੀਸਦੀ ਘਟੀ

07/02/2020 7:08:42 PM

ਆਟੋ ਡੈਸਕ—ਰਾਇਲ ਐਨਫੀਲਡ ਭਾਰਤ 'ਚ ਬੁਲੇਟ 350, ਕਲਾਸਿਕ 350 Classic 350, ਹਿਮਾਲਿਅਨ (Himalayan), Continental GT 650 ਅਤੇ Interceptor 650 ਵਰਗੇ ਮਾਡਲ ਵੇਚਦੀ ਹੈ। ਕੰਪਨੀ ਨੇ 5 ਮਈ 2020 ਤੋਂ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਅਨਲਾਕ ਤੋਂ ਬਾਅਦ ਆਪਣੇ ਪਲਾਂਟ 'ਚ ਉਤਪਾਦਨ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ। ਕੰਪਨੀ ਨੇ ਜੂਨ ਦੀ ਵਿਕਰੀ ਦੇ ਅੰਕੜਿਆਂ ਦਾ ਐਲਾਨ ਕੀਤਾ ਹੈ ਅਤੇ ਘਰੇਲੂ ਵਿਕਰੀ ਅਤੇ ਨਿਰਯਾਤ ਦੋਵਾਂ ਦੇ ਮਾਮਲੇ 'ਚ ਗਿਰਾਵਟ ਦਰਜ ਕੀਤੀ ਗਈ ਹੈ।

ਰਾਇਲ ਐਨਫੀਲਡ ਨੇ ਦੱਸਿਆ ਕਿ ਜੂਨ 'ਚ ਉਸ ਦੀ ਕੁੱਲ ਵਿਕਰੀ 35 ਫੀਸਦੀ ਘੱਟ ਕੇ 38,065 ਯੂਨਿਟ ਰਹੀ। ਰਾਇਲ ਐਨਫੀਲਡ ਨੇ ਬੁੱਧਵਾਰ ਦੇਰ ਰਾਤ ਜਾਰੀ ਬਿਆਨ 'ਚ ਕਿਹਾ ਕਿ ਇਕ ਸਾਲ ਪਹਿਲੇ ਸਮਾਨ ਮਿਆਦ 'ਚ ਉਸ ਨੇ 58,339 ਇਕਾਈਆਂ ਦੀ ਵਿਕਰੀ ਕੀਤੀ ਸੀ।
ਕੰਪਨੀ ਨੇ ਦੱਸਿਆ ਕਿ ਜੂਨ 'ਚ ਉਸ ਦੀ ਘਰੇਲੂ ਵਿਕਰੀ 34 ਫੀਸਦੀ ਘੱਟ ਕੇ 36,510 ਯੂਨਿਟ ਰਹੀ, ਜੋ ਇਕ ਸਾਲ ਪਹਿਲੇ ਦੀ ਸਮਾਨ ਮਿਆਦ 'ਚ 55,082 ਯੂਨਿਟ ਸੀ। ਬੀਤੇ ਮਹੀਨੇ ਉਸ ਦਾ ਨਿਰਯਾਤ ਇਕ ਸਾਲ ਪਹਿਲੇ ਦੀ ਸਮਾਨ ਮਿਆਦ ਦੇ ਮੁਕਾਬਲੇ 52 ਫੀਸਦੀ ਘਟ ਕੇ 1,555 ਯੂਨਿਟ ਰਿਹਾ।

ਘਰੇਲੂ ਵਿਕਰੀ ਦਾ ਵੱਡਾ ਹਿੱਸਾ ਕਲਾਸਿਕ 350 ਤੋਂ ਆਇਆ। ਬੁਲੇਟ 350 ਅਤੇ 650 ਟਵਿਨ ਨੇ ਵੀ ਵਿਕਰੀ ਦੇ ਅੰਕੜਿਆਂ ਨੂੰ ਵਧਾਉਣ 'ਚ ਮਦਦ ਕੀਤੀ। ਕੰਪਨੀ ਨੇ 500 ਸੀ.ਸੀ. ਸੀਰੀਜ਼ ਅਤੇ ਥੰਡਰਬਰਡ ਸੀਰੀਜ਼ ਬੰਦ ਕਰ ਦਿੱਤੀ ਹੈ। ਥੰਡਰਬਰਡ ਰੇਂਜ ਦੀ ਜਗ੍ਹਾ ਮੀਟੀਰੋ 350 ਆ ਰਹੀ ਹੈ, ਜਿਸ ਦੇ ਇਸ ਮਹੀਨੇ ਲਾਂਚ ਹੋਣ ਦੀ ਉਮੀਦ ਹੈ। ਉਮੀਦ ਹੈ ਕਿ ਇਸ ਦੀ ਕੀਮਤ 1.6 ਲੱਖ ਰੁਪਏ ਦੇ ਕਰੀਬ ਹੋਵੇਗੀ। ਰਾਇਲ ਐਨਫੀਲਡ ਨੂੰ Meteor ਦੀ ਲਾਂਚਿੰਗ ਤੋਂ ਬਾਅਦ ਵਿਕਰੀ ਵਧਣ ਦੀ ਉਮੀਦ ਹੈ।


Karan Kumar

Content Editor

Related News