Royal Enfield ਜਲਦੀ ਭਾਰਤ ’ਚ ਉਤਾਰੇਗੀ ਨਵਾਂ ਮੋਟਰਸਾਈਕਲ (ਦੇਖੋ ਤਸਵੀਰਾਂ)

Wednesday, Jun 10, 2020 - 05:05 PM (IST)

ਆਟੋ ਡੈਸਕ– ਤਾਲਾਬੰਦੀ ਦੇ ਚਲਦੇ ਰਾਇਲ ਐਨਫੀਲਡ ਨੇ ਆਪਣੇ ਮਿਟਿਓਰ ਮੋਟਰਸਾਈਕਲ ਦੀ ਲਾਂਚਿੰਗ ਲਾਟ ਦਿੱਤੀ ਸੀ। ਹੁਣ ਰਿਪੋਰਟ ਸਾਹਮਣੇ ਆਈ ਹੈ ਕਿ ਜਲਦੀ ਹੀ ਇਸ ਸ਼ਾਨਦਾਰ ਮੋਟਰਸਾਈਕਲ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਜਾਵੇਗਾ। ਇਸ ਮੋਟਰਸਾਈਕਲ ਦੀਆਂ ਕੁਝ ਤਸੀਵਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਇਸ ਦੇ ਨਵੇਂ ਡਿਜ਼ਾਈਨ ਨੂੰ ਵੇਖਿਆ ਜਾ ਸਕਦਾ ਹੈ। ਉਥੇ ਹੀ ਰਿਪੋਰਟ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਇਸ ਨੂੰ ਮਿਟਿਓਰ 350 ਫਾਇਰਬਾਲ ਨਾਂ ਨਾਲ ਉਤਾਰਿਆ ਜਾਵੇਗਾ। ਇਸ ਦੀ ਕੀਮਤ ਲਗਭਗ 1,85,550 ਰੁਪਏ ਹੋ ਸਕਦੀ ਹੈ, ਜਿਸ ਵਿਚ ਕੁਝ ਐਕਸੈਸਰੀਜ਼ ਵੀ ਸ਼ਾਮਲ ਹੋ ਸਕਦੀ ਹੈ। 

PunjabKesari

ਆਧੁਨਿਕ ਫੀਚਰਜ਼
ਰਾਇਲ ਐਨਫੀਲਡ ਮਿਟਿਓਰ ਦੇ ਚਾਰੇ ਪਾਸੇ ਕ੍ਰੋਮ ਡਿਜ਼ਾਈਨ ਨਾਲ ਤਿਆਰ ਕੀਤੀ ਗਈ ਗੋਲਾਕਾਰ ਹੈੱਡਲੈਂਪ, ਟਵਿਨ ਪੋਡ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਐੱਲ.ਈ.ਡੀ. DRL’s ਦਿੱਤੇ ਗਏ ਹਨ। ਇਸ ਮੋਟਰਸਾਈਕਲ ’ਚ ਕੰਪਨੀ ਦੁਆਰਾ ਹੀ ਅਲੌਏ ਵ੍ਹੀਲ ਦਿੱਤੇ ਗਏ ਹੋਣਗੇ ਜੋ ਕਿ ਕਾਲੇ ਰੰਗ ’ਚ ਹੀ ਮਿਲਣਗੇ। ਇਸ ਦੇ ਇੰਜਣ ਅਤੇ ਐਗਜਾਸਟ ਨੂੰ ਵੀ ਕਾਲੇ ਰੰਗ ਦਾ ਹੀ ਰੱਖਿਆ ਗਿਆ ਹੈ। 

PunjabKesari

ਨਵੇਂ ਪਲੇਟਫਾਰਮ ’ਤੇ ਕੀਤਾ ਗਿਆ ਤਿਆਰ 
ਰਿਪੋਰਟ ਮੁਤਾਬਕ, ਕੰਪਨੀ ਨੇ ਇਸ ਨੂੰ ਨਵੇਂ ਜ਼ੈੱਡ ਪਲੇਟਫਾਰਮ ’ਤੇ ਤਿਆਰ ਕੀਤਾ ਹੈ। ਇਸ ਨੂੰ 350 ਸੀਸੀ ਦੇ ਬਿਲਕੁਲ ਨਵੇਂ ਇੰਜਣ ਨਾਲ ਲਿਆਇਆ ਜਾਵੇਗਾ। ਕੰਪਨੀ ਜਲਦੀ ਹੀ ਇਸ ਦੀ ਲਾਂਚ ਤਾਰੀਕ ਦਾ ਵੀ ਐਲਾਨ ਕਰ ਦੇਵੇਗੀ। 

PunjabKesari


Rakesh

Content Editor

Related News